Thu, Dec 25, 2025
Whatsapp

ਪਾਕਿਸਤਾਨ 'ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ

Reported by:  PTC News Desk  Edited by:  Jashan A -- November 21st 2018 01:33 PM -- Updated: November 21st 2018 01:34 PM
ਪਾਕਿਸਤਾਨ 'ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ

ਪਾਕਿਸਤਾਨ 'ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ

ਪਾਕਿਸਤਾਨ 'ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ,ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਪੱਛਮੀ-ਉੱਤਰੀ ਕਬਾਇਲੀ ਇਲਾਕੇ 'ਚ ਇੱਕ ਪੁਰਾਣੇ ਮੋਰਟਾਰ ਦਾ ਗੋਲਾ ਫਟਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ 2 ਬੱਚਿਆਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੇਲਾਰਾਮ ਸਵਾਤ ਜ਼ਿਲੇ ਵਿਚ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਬੱਚੇ ਖੇਤ 'ਚ ਪਏ ਮੋਰਟਾਰ ਦੇ ਗੋਲੇ ਨਾਲ ਖੇਡ ਰਹੇ ਸਨ। ਉਨ੍ਹਾਂ ਨੂੰ ਇਸ ਦੇ ਬੰਬ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਧਮਾਕੇ ਕਾਰਨ 5 ਬੱਚੇ ਜ਼ਖਮੀ ਹੋ ਗਏ। ਜਿਨ੍ਹਾਂ ਵਿਚੋਂ ਦੇ ਬੱਚਿਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ, ਤੇ ਬਾਕੀਆਂ ਦਾ ਇਲਾਜ ਹਸਪਤਾਲ 'ਚ ਜਾਰੀ ਹੈ। —PTC News


Top News view more...

Latest News view more...

PTC NETWORK
PTC NETWORK