ਹਰਿਆਣਾ

ਮਲੇਸ਼ੀਆ ਤੋਂ ਪਰਤੀ ਧੀ ਨੂੰ ਲੈਣ ਦਿੱਲੀ ਏਅਰਪੋਰਟ ਚੱਲੇ ਮਾਪਿਆਂ ਦੀ ਪਲਟੀ ਕਾਰ, ਮੌਕੇ 'ਤੇ ਹੋਈ ਮੌਤ

By Riya Bawa -- July 22, 2022 4:55 pm -- Updated:July 22, 2022 5:04 pm

ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਮਲੇਸ਼ੀਆ ਤੋਂ ਪਰਤ ਰਹੀ ਧੀ ਨੂੰ ਲੈਣ ਦਿੱਲੀ ਏਅਰਪੋਰਟ ਜਾ ਰਹੇ ਮਾਪਿਆਂ ਦੀ ਕਾਰ ਪਲਟਣ ਦੀ ਖਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ 'ਚ ਮਾਂ-ਬਾਪ ਦੀ ਮੌਤ ਹੋ ਗਈ ਅਤੇ ਕਾਰ ਦੇ ਪਰਖੱਚੇ ਉੱਡ ਗਏ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸ ਦੇਈਏ ਕਿ ਸੇਤੀਆ ਪਰਿਵਾਰ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ।

accident

ਇਹ ਵੀ ਪੜ੍ਹੋ: ਭਗਵੰਤ ਮਾਨ ਨੇ MSP 'ਚ ਪੰਜਾਬ ਨੂੰ ਨੁਮਾਇੰਦਗੀ ਦੇਣ ਲਈ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਜ਼ਿਲ੍ਹੇ  ਦੇ ਸ਼ਾਹਬਾਦ ਮਾਰਕੰਡਾ ਦੇ ਨੌਗਾਜਾ ਪੀਰ ਨੇੜੇ ਹੋਏ ਸੜਕ ਹਾਦਸੇ 'ਚ ਰਾਜਪੁਰਾ (ਪੰਜਾਬ) ਦੇ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਸਵੇਰੇ ਆਪਣੀ ਧੀ ਨੂੰ ਲੈਣ ਰਾਜਪੁਰਾ ਗਏ ਸਨ। ਉਸ ਦੀ ਬੇਟੀ ਮਲੇਸ਼ੀਆ ਤੋਂ ਵਾਪਸ ਆ ਰਹੀ ਸੀ। ਉਹ ਉਸ ਨੂੰ ਲੈਣ ਦਿੱਲੀ ਏਅਰਪੋਰਟ ਜਾ ਰਹੇ ਸੀ।

accident

ਮਲੇਸ਼ੀਆ ਤੋਂ ਵਾਪਸ ਆ ਰਹੀ ਉਸ ਦੀ ਬੇਟੀ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਦਿੱਲੀ ਏਅਰਪੋਰਟ 'ਤੇ ਉਤਰਨਾ ਸੀ ਪਰ ਮਾਤਾ-ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਕਾਰ ਦੇ ਪਰਖੱਚੇ ਉੱਡ ਗਏ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸ ਦੇਈਏ ਕਿ ਸੇਤੀਆ ਪਰਿਵਾਰ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ, ਇਹਨਾਂ ਦੇ ਨਾਮ ਰਿੰਕੂ ਸੇਤੀਆ ਅਤੇ ਸ਼ਾਲੂ ਸੇਤੀਆ ਹਨ।

accident

ਜਿਸ ਕਾਰ ਵਿੱਚ ਹਾਦਸਾ ਵਾਪਰਿਆ ਉਸ ਦਾ ਨੰਬਰ PB39K6686 ਹੈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

(ਗਗਨ ਦੀਪ ਆਹੂਜਾ ਦੀ ਰਿਪੋਰਟ)

-PTC News

  • Share