ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸਦਨ 'ਚ ਹੰਗਾਮਾ , ਕਾਰਵਾਈ ਮੁਲਤਵੀ
ਲੋਕ ਸਭਾ ਦੇ ਮਰਹੂਮ ਮੈਂਬਰ ਮੋਹਨ ਐਸ. ਡੇਲਕਰ ਅਤੇ ਨੰਦਕੁਮਾਰ ਸਿੰਘ ਚੌਹਾਨ ਅਤੇ ਸੱਤ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੁਅੱਤਲ ਹੋਈ ਸ਼ਾਮ ਪੰਜ ਵਜੇ ਜਦੋਂ ਸਦਨ ਦੀ ਬੈਠਕ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਮੈਂਬਰ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਹੰਗਾਮੇ ਵਿਚਕਾਰ ਸਦਨ ਦੇ ਮੇਜ ਉੱਤੇ ਜ਼ਰੂਰੀ ਕਾਗਜ਼ਾਤ ਰੱਖੇ ਗਏ।
[caption id="attachment_480375" align="aligncenter" width="700"]
[/caption]
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਵੇਂ ਜਿਵੇਂ ਮਹਿੰਗਾਈ ਵਧ ਰਹੀ ਹੈ, ਔਰਤਾਂ ਦੇ ਮੁੱਦੇ 'ਤੇ ਵੀ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਾਂਗ ਗੱਲਬਾਤ ਹੋਣੀ ਚਾਹੀਦੀ ਹੈ। ਕਾਂਗਰਸ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੂਬਾ ਸਰਕਾਰ ਪੰਜਾਬ 'ਚ ਪਟਰੌਲ ਅਤੇ ਡੀਜ਼ਲ 'ਤੇ ਵੱਧ ਟੈਕਸ ਲਗਾ ਰਹੀ ਹੈ। ਉਥੇ ਦੇ ਕਾਂਗਰਸ ਮੈਂਬਰਾਂ ਨੂੰ ਵੀ ਬੋਲਣਾ ਚਾਹੀਦਾ ਹੈ।
[caption id="attachment_480373" align="aligncenter" width="700"]
ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸਦਨ 'ਚ ਹੰਗਾਮਾ , ਕਾਰਵਾਈ ਮੁਲਤਵੀ[/caption]
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਮੌਨਸੂਨ ਸੈਸ਼ਨ ਤੋਂ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਚੱਲ ਰਹੀ ਸੀ। ਉਥੇ ਹੀ ਸ਼ਾਮ 4 ਵਜੇ ਤੋਂ ਰਾਤ 9 ਵਜੇ ਤਕ ਲੋਕ ਸਭਾ ਦੀ ਕਾਰਵਾਈ ਚੱਲ ਰਹੀ ਸੀ। ਸੋਮਵਾਰ ਅੱਠ ਮਾਰਚ ਤੋਂ ਬਜਟ ਸੈਸ਼ਨ ਦਾ ਦੂਸਰਾ ਪੜਾਅ ਸ਼ੁਰੂ ਹੋਇਆ ਹੈ। ਇਸ ਦੌਰਾਨ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਮਹਿੰਗਾਈ ਨੂੰ ਲੈ ਕੇ ਖ਼ੂਬ ਹੰਗਾਮਾ ਹੋਇਆ।
-PTCNews