Sun, May 5, 2024
Whatsapp

ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

Written by  Joshi -- November 09th 2018 04:23 PM -- Updated: November 09th 2018 04:25 PM
ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !

ਇਹਨਾਂ 3 ਵਿਅਕਤੀਆਂ ਨੇ ਕੀਤਾ ਇਹ ਘਿਨੌਣਾ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ !,ਨਾਭਾ: ਪਿਛਲੇ ਦਿਨੀ ਹੀ ਨਾਭਾ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਬਜ਼ੁਰਗ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਦੱਸਿਆ ਜਾ ਰਿਹਾ ਹੈ ਕਿ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਜ਼ੁਰਗ ਦੀ ਪਹਿਚਾਣ ਬਲਦੇਵ ਸਿੰਘ ਵਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਵਿਅਕਤੀ ਦੇ ਹੱਥ ਪੈਰ ਬੰਨ੍ਹ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਬਜ਼ੁਰਗ ਪਟਿਆਲਾ ਦੇ ਸ਼ਾਹੂਕਾਰ ਦੇ ਫਾਰਮ ਹਾਊਸ ਦੀ ਰਾਖ਼ੀ ਕਰਦਾ ਸੀ। ਹੋਰ ਪੜ੍ਹੋ: ਕੋਟਕਪੂਰਾ-ਜੈਤੋ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ ਇਹਨਾਂ ਦੋਸ਼ੀਆਂ ਨੂੰ ਗ੍ਰਿਫ਼ 'ਚ ਲੈਣ ਤੋਂ ਬਾਅਦ ਐਸਐਸਪੀ ਮਨਦੀਪ ਸੰਧੂ ਨੇ ਦੱਸਿਆ ਕਿ ਪਿੰਡ ਸੋਚਾਂ ਦੇ ਬਲਦੇਵ ਸਿੰਘ ਉਕਤ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਸ੍ਰੀ ਦਵਿੰਦਰ ਕੁਮਾਰ ਉਪ ਕਪਤਾਨ ਪੁਲਿਸ ਨਾਭਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਅਤੇ ਐਸਆਈ ਗੁਰਮੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ਼ ਨਾਭਾ ਦੀ ਗਠਿਤ ਕੀਤੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ , ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। —PTC News  


Top News view more...

Latest News view more...