Sun, Apr 28, 2024
Whatsapp

ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ

Written by  Jashan A -- December 21st 2018 07:18 PM
ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ

ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ

ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ,ਪਟਿਆਲਾ: ਕੁਝ ਦਿਨ ਪਹਿਲਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਦੇ ਵਿਆਹ ਦੀ ਪਾਰਟੀ ਵਿਚੋਂ ਇੱਕ 6 ਸਾਲਾਂ ਦਾ ਬੱਚਾ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜਤ ਪਰਿਵਾਰ ਵੱਲੋਂ ਬੱਚਾ ਲਾਪਤਾ ਹੋਣ ਦੀ ਰਿਪੋਰਟ ਦਰਜ਼ ਕਰਵਾਈ ਸੀ ਤੇ ਦੱਸਿਆ ਕਿ ਬੀਤੀ 5 ਦਸੰਬਰ ਨੂੰ ਅਨਾਜ ਮੰਡੀ ਘਨੌਰ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। [caption id="attachment_231082" align="aligncenter" width="300"]patiala ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ[/caption] ਜਿਸ 'ਚ ਹੋਰ ਬੱਚਿਆਂ ਦੇ ਨਾਲ ਉਨ੍ਹਾਂ ਦਾ 6 ਸਾਲਾਂ ਦਾ ਲੜਕਾ ਮਨਾਨ ਵੀ ਉੱਥੇ ਮੌਜੂਦ ਸੀ। ਜੋ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਸੀ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ਼ ਕਰ ਲਿਆ ਸੀ ਤੇ ਬੱਚੇ ਨੂੰ ਲੱਭਣ ਲਈ ਲੋੜੀ ਦੀ ਕਾਰਵਾਈ ਕੀਤੀ। ਪਰ ਪੁਲਿਸ ਵਲੋਂ ਕੀਤੀ ਭਾਲ ਕਿਸੇ ਮੁਕਾਮ ਤੱਕ ਨਾ ਪੁੱਜ ਸਕੀ। ਪਰ ਅੱਜ ਸਵੇਰੇ ਨਰੇਗਾ ਵਿੱਚ ਕੰਮ ਕਰਦੇ ਮਜਦੂਰਾਂ ਨੂੰ ਨਰਵਾਣਾ ਨਹਿਰ ਦੇ ਨੇੜਲੀਆਂ ਝਾੜੀਆਂ 'ਚ ਗਾਇਬ ਹੋਏ ਲੜਕੇ ਇੱਕ ਪੈਰ ਦਾ ਜੁੱਤਾ ਦਿਖਾਈ ਦਿੱਤਾ ਤਾਂ ਉਹਨਾਂ ਨੇ ਨਾਲ ਦੀ ਨਾਲ ਪੀੜਤ ਪਰਿਵਾਰ ਦੇ ਘਰ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਜੁੱਤੇ ਦੀ ਪਛਾਣ ਉਪਰੰਤ ਨਾਲ ਲੱਗਦੀਆਂ ਝਾੜੀਆਂ 'ਚ ਗਏ ਤਾਂ ਉਹਨਾਂ ਨੇ ਦੇਖਿਆ ਕੇ ਗਾਇਬ ਹੋਏ ਬੱਚੇ ਦੇ ਸਰੀਰਕ ਟੁਕੜੇ ਝਾੜੀਆਂ 'ਚ ਖਿੱਲਰੇ ਪਏ ਸਨ। ਹੋਰ ਪੜ੍ਹੋ:ਨਕਲੀ ਨੋਟ ਬਣਾਉਣ ਵਾਲੇ ਗਰੋਹ ਦਾ ਪਰਦਾਫ਼ਾਸ਼ ,ਗਰੋਹ ਦੇ ਮੁਖੀ ਸਣੇ 2 ਵਿਅਕਤੀ ਗ੍ਰਿਫ਼ਤਾਰ ਜਿਸ 'ਚ ਬੱਚੇ ਦਾ ਪਿੰਜਰ, ਖੋਪੜੀ, ਲੱਤ ਅਤੇ ਬਾਂਹ ਅਲੱਗ ਅਲੱਗ ਪਏ ਸਨ ਅਤੇ ਇੱਕ ਜੁੱਤਾ ਬੱਚੇ ਦੀ ਪਈ ਲੱਤ ਦੇ ਪੈਰ 'ਚ ਹੀ ਸੀ। ਬੱਚੇ ਦੇ ਕਪੜੇ ਵੀ ਇਸੇ ਜਗ੍ਹਾ ਝਾੜੀਆਂ ਵਿਚੋਂ ਹੀ ਮਿਲ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਬੱਚੇ ਦੇਸਰਿਰਕ ਟੁਕੜਿਆਂ ਨੂੰ ਇਕੱਠਾ ਕਰ ਕੇ ਹਸਪਤਾਲ ਵਿਚੇ ਭੇਜ ਦਿੱਤੋ ਗਿਆ। [caption id="attachment_231083" align="aligncenter" width="300"]patiala ਵਿਆਹ 'ਚੋਂ ਗੁੰਮ ਹੋਏ ਬੱਚੇ ਦੀ ਟੁਕੜਿਆਂ 'ਚ ਲਾਸ਼ ਹੋਈ ਬਰਾਮਦ[/caption] ਘਟਨਾ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸ਼੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭੇਜਿਆ ਗਿਆ ਹੈ ਜਿੱਥੇ ਪੋਸਟਮਾਰਟਮ ਹੋਣ ਦੇ ਬਾਅਦ ਬੱਚੇ ਦੀ ਲਾਸ਼ ਪਰਿਵਾਰਕ ਮੈਂਬਰਾ ਨੂੰ ਦਿੱਤੀ ਜਾਵੇਗੀ ਤੇ ਉਹਨਾਂ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗੇ ਦੀ ਕਾਰਵਾਈ ਕੀਤੀ ਜਾਵੇਗੀ -PTC News


Top News view more...

Latest News view more...