Mon, Apr 29, 2024
Whatsapp

ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ

Written by  Jashan A -- January 15th 2019 06:57 PM
ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ

ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ

ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ,ਪਟਿਆਲਾ : ਸਾਂਝੇ ਅਧਿਆਪਕ ਮੋਰਚਾ ਦੀ ਅਗਵਾਈ ਵਿੱਚ 7 ਅਕਤੂਬਰ ਤੋਂ ਪਟਿਆਲਾ ਸ਼ਹਿਰ ਦੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਚੌਕ ਵਿੱਚ ਅਧਿਆਪਕਾਂ ਦੇ 56 ਦਿਨ ਚੱਲੇ ‘ਪੱਕੇ ਧਰਨੇ ਦਾ ਹਿੱਸਾ ਲੈਣ ਕਾਰਨ ਮੁਅੱਤਲ ਕੀਤੇ ਪੰਜ ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਹਰਵਿੰਦਰ ਸਿੰਘ ਰੱਖੜਾ, ਭਰਤ ਕੁਮਾਰ, ਦੀਦਾਰ ਸਿੰਘ ਅਤੇ ਹਰਜੀਤ ਸਿੰਘ ਦੀਆਂ ਸੇਵਾਵਾਂ ਬਰਖਾਸਤ ਕਰਨ ਖਿਲਾਫ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਨਹਿਰੂ ਪਾਰਕ ‘ਚ ਇਕੱਠੇ ਹੋ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। [caption id="attachment_240908" align="aligncenter" width="300"]patiala ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ[/caption] ਪੰਜਾਬ ਸਰਕਾਰ ਦੇ ਇਸ ਕਦਮ ਖਿਲਾਫ ਅਧਿਆਪਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਸ਼ੇਰਾਂ ਵਾਲੇ ਗੇਟ ‘ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਪੁਤਲੇ ਦੇ ਨਾਲ ਨਾਲ ਅਧਿਆਪਕਾਂ ਦੀ ਬਰਖਾਤਗੀ ਦੇ ਪੱਤਰਾਂ ਨੂੰ ਵੀ ਫੂਕਦਿਆਂ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਆਪਕ ਕਰਨ ਦਾ ਐਲਾਨ ਕੀਤਾ ਹੈ।ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਪੁਸ਼ਪਿੰਦਰ ਹਰਪਾਲਪੁਰ, ਵਿਕਰਮ ਦੇਵ ਸਿੰਘ, ਕਰਮਿੰਦਰ ਸਿੰਘ, ਸੰਦੀਪ ਰਾਜਪੁਰਾ, ਪਰਮਵੀਰ ਸਿੰਘ, ਕੁਲਦੀਪ ਪਟਿਆਲਵੀ,ਅਤਿੰਦਰਪਾਲ ਘੱਗਾ, ਕਪੂਰ ਸਿੰਘ, ਅਮਨਦੀਪ ਸਿੰਘ ਅਤੇ ਸਿੱਖਿਆ ਪਰੋਵਾਇਡਰ ਯੂਨੀਅਨ ਤੋਂ ਜੋਗਾ ਸਿੰਘ, ਨੌਜਵਾਨ ਭਾਰਤ ਸਭਾ ਤੋਂ ਰਮਿੰਦਰ ਪਟਿਆਲਾ, ਪੰਜਾਬ ਸਟੂਡੈਂਟ ਯੂਨੀਅਨ ਤੋਂ ਰਵਿੰਦਰ ਰਵੀ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਪਰਵੀਨ ਸ਼ਰਮਾ ਆਦਿ ਨੇ ਸੰਬੋਧਨ ਕਰਦਿਆਂ ਦੱਸਿਆ ਕਿ 1 ਦਸੰਬਰ ਨੂੰ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅਧਿਆਪਕਾਂ ਦੇ ‘ਪੱਕੇ ਮੋਰਚੇ’ ਵਿੱਚ ਪਹੁੰਚਕੇ ਐੱਸ.ਐੱਸ.ਏ,ਰਮਸਾ, [caption id="attachment_240909" align="aligncenter" width="300"]patiala ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ[/caption] ਆਦਰਸ, ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਸਮੇਤ ਹੋਰਨਾਂ ਮਸਲਿਆਂ ਨੂੰ ਰੀਵਿਊ ਕਰਨ ਲਈ 15 ਦਿਨਾਂ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਤੇ ਮੀਟਿੰਗ ਹੋਣ ਤੱਕ ਤਨਖਾਹ ਕਟੌਤੀ ਸਬੰਧੀ ਆਨ ਲਾਈਨ ਪੋਰਟਲ ਬੰਦ ਰੱਖਣ,ਅਧਿਆਪਕਾਂ ਦੇ ਸੰਘਰਸ਼ ਦੌਰਾਨ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਸਾਰੀਆਂ ਮੁਅੱਤਲੀਆਂ, ਪ੍ਰਬੰਧਕੀ ਅਧਾਰ ਤੇ ਆਰਜੀ ਬਦਲੀਆਂ ਤੁਰੰਤ ਰੱਦ ਕਰਨ ਅਤੇ 5178 ਮਾਸਟਰ ਕਾਡਰ ਅਧਿਆਪਕਾ, ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ ਅਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਸਬੰਧੀ ਵੀ ਕਈ ਜਨਤਕ ਐਲਾਨ ਅਤੇ ਭਰੋਸੇ ਦਿੱਤੇ ਸਨ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਗੈਰ ਜਿੰਮੇਵਾਰਾਨਾਂ ਰਵੱਈਆ ਅਪਣਾਉਦਿਆਂ ਡੇਢ ਮਹੀਨਾ ਬੀਤਣ ਦੇ ਬਾਵਜੂਦ ਆਪਣੇ ਕਿਸੇ ਵੀ ਐਲਾਨ ਨੂੰ ਪੂਰਾ ਨਹੀਂ ਕੀਤਾ ਸਗੋ ਵਾਅਦਾ ਖਿਲਾਫੀ ਕਰਦਿਆਂ ਬੀਤੇ ਦਿਨੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਨ ਲਈ ਆਨ ਲਾਈਨ ਪੋਰਟਲ ਖੋਲ ਦਿੱਤਾ ਗਿਆ।ਲੋਹੜੀ ਵਾਲੇ ਦਿਨ ਸਾਰੀਆਂ ਮੁਅੱਤਲੀਆਂ ਰੱਦ ਕਰਕੇ ਅਧਿਆਪਕਾਂ ਨੂੰ ਲੋਹੜੀ ਦੇ ਤੋਹਫੇ ਦੇ ਰੂਪ ਵਿੱਚ ਪ੍ਰਚਾਰਨ ਵਾਲੇ ਆਪਣੇ ਬਿਆਨ ਤੋਂ ਪਲਟੀ ਮਾਰਦਿਆਂ ਅੱਜ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸੰਘਰਸ਼ਾਂ ਵਿੱਚ ਹਿੱਸਾ ਲੈਣ ਕਾਰਨ ਬਰਖਾਸਤ ਕਰਨ ਦੇ ਪੱਤਰ ਜਾਰੀ ਕਰ ਦਿੱਤੇ ਹਨ। [caption id="attachment_240907" align="aligncenter" width="300"]patiala ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਤੇ ਕਥਿਤ ਧੱਕੜ ਰਵੱਈਏ ਦੇ ਵਿਰੋਧ ‘ਚ ਅਧਿਆਪਕਾਂ ਨੇ ਪਟਿਆਲਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ[/caption] ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੰਨਜੂਰਸ਼ੁਦਾ ਛੁੱਟੀ ਵਾਲੇ ਅਧਿਆਪਕਾਂ ਦੇ ਧਰਨੇ ਵਿੱਚ ਹਿੱਸਾ ਲੈ ਕੇ ਰੋਸ ਪ੍ਰਗਟ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰਕੇ ਅਧਿਆਪਕ ਆਗੂਆਂ ਦੀ ਕੀਤੀਆਂ ਬਰਖਾਤਗੀਆਂ ਸਰਕਾਰ ਦੀ ਤਾਨਸ਼ਾਹੀ ਦਾ ਸਿਖਰ ਹਨ। ਅਧਿਆਪਕ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਅਦਾਖਿਲਾਫੀ ਦੇ ਵਿਰੋਧ ਵਿੱਚ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ ਸਰਕਾਰ ਖਿਲਾਫ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦਾ ਸਿਆਸੀ ਖਮਿਆਜਾ ਭੁਗਤਨ ਲਈ ਤਿਆਰ ਰਹਿਣਾ ਚਾਹਿੰਦਾ ਹੈ। ਬੀਤੀ 13 ਜਨਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲੋਹੜੀ ਦੇ ਰੂਪ ਵਿੱਚ ਸੱਤ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਮੰਗਣ ਗਏ ਅਧਿਆਪਕਾਂ ਨੂੰ ਤਨਖਾਹਾਂ ਦੀ ਥਾਂ ਲਾਠੀਚਾਰਜ, ਖਿੱਚ ਧੂਹ ਅਤੇ ਪੁਲਿਸ ਕੇਸ ਦਰਜ ਕਰਕੇ ਹੱਕ ਮੰਗਦੇ ਸੰਘਰਸ਼ੀ ਅਧਿਆਪਕਾਂ ਦੀ ਆਵਾਜ ਡੰਡੇ ਦੇ ਜੋਰ ‘ਤੇ ਦਬਾਉਣ ਵਾਲੇ ਕਦਮਾਂ ਦੀ ਸਖਤ ਨਿਖੇਧੀ ਕੀਤੀ ਗਈ। -PTC News


Top News view more...

Latest News view more...