Thu, Dec 25, 2025
Whatsapp

ਕੈਪਟਨ ਤੇ ਅਧਿਆਪਕਾਂ 'ਚ ਛਿੜਿਆ ਮਹਾਂਯੁੱਧ , ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਵਿਗੜੀ ਹਾਲਤ

Reported by:  PTC News Desk  Edited by:  Shanker Badra -- October 15th 2018 01:49 PM -- Updated: October 15th 2018 05:53 PM
ਕੈਪਟਨ ਤੇ ਅਧਿਆਪਕਾਂ 'ਚ ਛਿੜਿਆ ਮਹਾਂਯੁੱਧ , ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਵਿਗੜੀ ਹਾਲਤ

ਕੈਪਟਨ ਤੇ ਅਧਿਆਪਕਾਂ 'ਚ ਛਿੜਿਆ ਮਹਾਂਯੁੱਧ , ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਵਿਗੜੀ ਹਾਲਤ

ਕੈਪਟਨ ਤੇ ਅਧਿਆਪਕਾਂ 'ਚ ਛਿੜਿਆ ਮਹਾਂਯੁੱਧ , ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਖੇ ਮਰਨ ਵਰਤ 'ਤੇ ਬੈਠੀ ਮਹਿਲਾ ਅਧਿਆਪਕ ਦੀ ਵਿਗੜੀ ਹਾਲਤ:ਪਟਿਆਲਾ : ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ 'ਚ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ।ਪਟਿਆਲਾ 'ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਕਈ ਅਧਿਆਪਕ ਮਰਨ ਵਰਤ 'ਤੇ ਬੈਠੇ ਹਨ। ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਪੂਰੀਆਂ ਤਨਖਾਹਾਂ ਲੈਣ ਲਈ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਨੌਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਮਰਨ ਵਰਤ 'ਤੇ ਬੈਠੇ ਅਧਿਆਪਕਾਂ 'ਚੋਂ ਇੱਕ ਮਹਿਲਾ ਅਧਿਆਪਕ ਨਮਿਤਾ ਵਾਸੀ ਲੁਧਿਆਣਾ ਦੀ ਹਾਲਤ ਅਚਾਨਕ ਕਾਫੀ ਖਰਾਬ ਹੋ ਗਈ।ਜਿਸ ਕਰਕੇ ਉਸਨੂੰ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਦੱਸ ਦਈਏ ਕਿ ਇਹ ਅਧਿਆਪਕ 7 ਅਕਤੂਬਰ ਤੋਂ ਧਰਨੇ 'ਤੇ ਬੈਠੇ ਹਨ। ਪਟਿਆਲਾ ਧਰਨੇ ਵਾਲੀ ਥਾਂ 'ਤੇ ਵੀ ਅਧਿਆਪਕਾਂ ਵੱਲੋਂ ਅੱਜ ਕਾਲੀਆਂ ਪੱਟੀਆਂ ਬੰਨ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। -PTCNews

Top News view more...

Latest News view more...

PTC NETWORK
PTC NETWORK