ਰਾਈਫਲ ਸਾਫ ਕਰਦਿਆਂ ਸਾਬਕਾ ਫੌਜੀ ਤੋਂ ਅਚਾਨਕ ਚੱਲੀ ਗੋਲੀ, ਹੋਈ ਮੌਤ
ਰਾਈਫਲ ਸਾਫ ਕਰਦਿਆਂ ਸਾਬਕਾ ਫੌਜੀ ਤੋਂ ਅਚਾਨਕ ਚੱਲੀ ਗੋਲੀ, ਹੋਈ ਮੌਤ,ਪੱਟੀ: ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਸਾਬਕਾ ਫੌਜੀ ਦੀ ਰਾਈਫਲ ਸਾਫ ਕਰਨ ਦੌਰਾਨ ਅਚਾਨਕ ਗੋਲੀ ਚੱਲਣ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਕਿਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਉਮਰ 39 ਸਾਲ ਜੋ ਕਿ ਅੱਜ ਤੋਂ ਡੇਢ ਸਾਲ ਪਹਿਲਾਂ ਫੌਜ ਚੋਂ ਰਿਟਾਇਰ ਹੋਇਆ ਸੀ। [caption id="attachment_275135" align="aligncenter" width="300"] ਰਾਈਫਲ ਸਾਫ ਕਰਦਿਆਂ ਸਾਬਕਾ ਫੌਜੀ ਤੋਂ ਅਚਾਨਕ ਚੱਲੀ ਗੋਲੀ, ਹੋਈ ਮੌਤ[/caption] ਉਹਨਾਂ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ ਪੁਲਿਸ ਚੌਕੀ ਘਰਿਆਲਾ ਵਿਖੇ ਆਪਣੀ ਰਫ਼ਲ ਜਮ੍ਹਾਂ ਕਰਵਾਉਣ ਲਈ ਅਲਮਾਰੀ ਵਿੱਚੋਂ ਕੱਢੀ ਅਤੇ ਉਸ ਨੂੰ ਚੈੱਕ ਕਰਨ ਦੌਰਾਨ ਅਚਾਨਕ ਗੋਲੀ ਚੱਲ ਗਈ,ਜੋ ਕਿ ਉਨ੍ਹਾਂ ਦੇ ਖੱਬੇ ਪਾਸੇ ਛਾਤੀ ਤੇ ਲੱਗੀ। ਹੋਰ ਪੜ੍ਹੋ:ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਪੜ੍ਹੋ ਪੂਰੀ ਖ਼ਬਰ ਜਿਸ ਦੌਰਾਨ ਉਸ ਨੂੰ ਪੱਟੀ ਦੇ ਸਿਵਲ ਹਸਪਤਾਲ ਲੈ ਕੇ ਗਏ ਅਤੇ ਬਾਅਦ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ,ਜਿਸ ਦੌਰਾਨ ਜੇਰੇ ਇਲਾਜ ਉਸ ਦੀ ਮੌਤ ਹੋ ਗਈ। [caption id="attachment_275137" align="aligncenter" width="300"] ਰਾਈਫਲ ਸਾਫ ਕਰਦਿਆਂ ਸਾਬਕਾ ਫੌਜੀ ਤੋਂ ਅਚਾਨਕ ਚੱਲੀ ਗੋਲੀ, ਹੋਈ ਮੌਤ[/caption] ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਚੌਕੀ ਘਰਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News