ਫ਼ਿਰੋਜ਼ਪੁਰ 'ਚ ਟਰੇਨ ਹੇਠ ਆਉਣ ਨਾਲ ਰੇਲਵੇ ਦੇ ਹੀ ਮੁਲਾਜ਼ਮ ਸਮੇਤ ਇੱਕ ਨੌਜਵਾਨ ਦੀ ਹੋਈ ਮੌਤ
ਫ਼ਿਰੋਜ਼ਪੁਰ 'ਚ ਟਰੇਨ ਹੇਠ ਆਉਣ ਨਾਲ ਰੇਲਵੇ ਦੇ ਹੀ ਮੁਲਾਜ਼ਮ ਸਮੇਤ ਇੱਕ ਨੌਜਵਾਨ ਦੀ ਹੋਈ ਮੌਤ:ਅੱਜ ਦੀ ਇਸ ਭੱਜਦੋੜ ਵਾਲੀ ਜਿੰਦਗੀ ਵਿੱਚ ਹਰ ਕਿਸੇ ਨੂੰ ਜਾਣ ਦੀ ਜਲਦੀ ਰਹਿੰਦੀ ਹੈ।ਜਿਸ ਕਰਕੇ ਭਿਆਨਿਕ ਹਾਦਸੇ ਵਾਪਰਦੇ ਹਨ।ਅਜਿਹਾ ਹੀ ਹਾਦਸਾ ਅੱਜ ਫ਼ਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਕੋਲ ਹੋਇਆ ,ਜਦੋਂ ਨਜਾਇਜ਼ ਬਣਾਏ ਰਸਤੇ ਨੂੰ ਕਰਾਸ ਕਰਦਿਆਂ ਰੇਲਵੇ ਦੇ ਹੀ ਮੁਲਾਜ਼ਮ ਸਮੇਤ ਇਕ ਨੌਜਵਾਨ ਦੀ ਧੰਨਵਾਦ ਐਕਸਪ੍ਰੈਸ ਹੇਠ ਆ ਕੇ ਮੌਤ ਹੋ ਗਈ।ਮੋਟਰਸਾਈਲ ਤੇ ਸਵਾਰ 2 ਨੌਜਵਾਨ ਹਰਜਿੰਦਰ ਤੇ ਪਾਲੀ ਫ਼ਿਰੋਜ਼ਪੁਰ ਐਂਟਰ ਕਰ ਰਹੀ ਉਕਤ ਰੇਲ ਦੀ ਚਪੇਟ ਵਿਚ ਆ ਗਏ ਹਨ। ਘਟਨਾ ਸਥਾਨ 'ਤੇ ਪੁੱਜੇ ਰੇਲਵੇ ਪੁਲਿਸ ਫੋਰਸ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦੋਵੇਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਉਕਤ ਰਸਤਾ ਅਣ-ਅਧਿਕਾਰਤ ਹੈ,ਜਿਸ ਨੂੰ ਰੇਲਵੇ ਵੱਲੋਂ ਕਈ ਵਾਰ ਬੰਦ ਵੀ ਕੀਤਾ ਗਿਆ ਹੈ,ਪ੍ਰੰਤੂ ਇਸ ਰਸਤਿਓ ਲੰਘਦਿਆਂ ਅੱਜ ਹੋਏ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। -PTCNews