ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰੋਜ਼ ਬਣ ਰਿਹੈ ਨਵਾਂ ਰਿਕਾਰਡ

By Baljit Singh - July 04, 2021 11:07 am

ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਐਤਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਜਿਸ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਸ਼ ਭਰ ਵਿਚ ਇਕ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।

ਪੜੋ ਹੋਰ ਖਬਰਾਂ: ਪੁਸ਼ਕਰ ਸਿੰਘ ਧਾਮੀ ਹੋਣਗੇ ਉੱਤਰਾਖੰਡ ਦੇ ਅਗਲੇ ਮੁੱਖ ਮੰਤਰੀ, ਅੱਜ ਸ਼ਾਮ 5 ਵਜੇ ਚੁੱਕਣਗੇ ਸਹੁੰ

ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਅੱਜ ਪੈਟਰੋਲ 41 ਪੈਸੇ ਅਤੇ ਡੀਜ਼ਲ 24 ਪੈਸੇ ਮਹਿੰਗਾ ਹੋ ਗਿਆ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 35 ਪੈਸੇ ਚੜ੍ਹ ਕੇ ਕੁੱਲ ਮਿਲਾ ਕੇ 99.51 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਡੀਜ਼ਲ ਲਗਾਤਾਰ ਚਾਰ ਦਿਨਾਂ ਬਾਅਦ 18 ਪੈਸੇ ਮਹਿੰਗਾ ਹੋ ਕੇ 89.36 ਰੁਪਏ 'ਤੇ ਦੇ ਭਾਅ ਤੱਕ ਪਹੁੰਚ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ਦਾ ਸਿਲਸਿਲਾ 04 ਮਈ ਤੋਂ ਸ਼ੁਰੂ ਹੋ ਗਿਆ ਸੀ।

ਪੜੋ ਹੋਰ ਖਬਰਾਂ: ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ

ਇਸੇ ਤਰ੍ਹਾਂ ਚੇੱਨਈ ਵਿਚ ਪੈਟਰੋਲ 31 ਪੈਸੇ ਦੀ ਤੇਜ਼ੀ ਨਾਲ 100.44 ਰੁਪਏ ਅਤੇ ਡੀਜ਼ਲ 19 ਪੈਸੇ ਦੀ ਤੇਜ਼ੀ ਨਾਲ 93.91 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ 'ਤੇ ਮਹਿੰਗਾ ਹੋ ਗਿਆ। ਮੁੰਬਈ 'ਚ ਪੈਟਰੋਲ 34 ਪੈਸੇ ਅਤੇ ਡੀਜ਼ਲ 19 ਪੈਸੇ ਮਹਿੰਗਾ ਹੋਇਆ ਹੈ। ਅੱਜ ਇਕ ਲੀਟਰ ਪੈਟਰੋਲ 105.58 ਰੁਪਏ ਅਤੇ ਡੀਜ਼ਲ 96.91 ਰੁਪਏ ਵਿਚ ਵਿਕੇਗਾ। ਕੋਲਕਾਤਾ 'ਚ ਪੈਟਰੋਲ 41 ਪੈਸੇ ਮਹਿੰਗਾ ਹੋ ਕੇ 99.45 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਉਥੇ ਹੀ, ਡੀਜ਼ਲ ਦੀ ਕੀਮਤ ਵਿੱਚ 24 ਪੈਸੇ ਦਾ ਵਾਧਾ ਹੋਇਆ ਅਤੇ ਇਹ 92.27 ਰੁਪਏ ਪ੍ਰਤੀ ਲੀਟਰ ਵਿਕਿਆ।

ਪੜੋ ਹੋਰ ਖਬਰਾਂ: ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ

ਦਿੱਲੀ ਵਿਚ ਮਈ ਅਤੇ ਜੂਨ ਵਿਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਹੈ। ਜੁਲਾਈ ਭਾਵ ਇਸੇ ਮਹੀਨੇ 4 ਦਿਨਾਂ ਵਿਚ ਪੈਟਰੋਲ ਦੀ ਕੀਮਤ ਵਿਚ 70 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

-PTC News

adv-img
adv-img