Sat, May 4, 2024
Whatsapp

ਦਿੱਲੀ 'ਚ ਪਹਿਲੀ ਵਾਰ ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਜਾਣੋ ਅੱਜ ਦੇ ਨਵੇਂ ਰੇਟ

Written by  Shanker Badra -- June 24th 2020 01:16 PM
ਦਿੱਲੀ 'ਚ ਪਹਿਲੀ ਵਾਰ ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ 'ਚ ਪਹਿਲੀ ਵਾਰ ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ 'ਚ ਪਹਿਲੀ ਵਾਰ ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਜਾਣੋ ਅੱਜ ਦੇ ਨਵੇਂ ਰੇਟ:ਨਵੀਂ ਦਿੱਲੀ : ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਪਹਿਲਾਂ ਕੋਰੋਨਾ ਮਹਾਂਮਾਰੀ ਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦਾ ਧੂਆਂ ਕੱਢ ਕੇ ਰੱਖ ਦਿੱਤਾ ਹੈ। ਜਿਸ ਕਾਰਨ ਆਮ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪਿਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਵਿੱਚ ਲਗਾਤਾਰ ਨਰਮੀ ਦੇ ਬਾਵਜੂਦ ਭਾਰਤ ਵਿੱਚ ਤੇਲ ਦੀਆਂ ਕੀਮਤਾਂ 18 ਵੇਂ ਦਿਨ ਵੀ ਵਧੀਆਂ ਹਨ। ਹਾਲਾਂਕਿ ਦਿੱਲੀ 'ਚ ਅੱਜ ਲਗਾਤਾਰ 18ਵੇਂ ਦਿਨ ਸਿਰਫ਼ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਜ਼ਿਆਦਾ ਹੋ ਗਈ ਹੈ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ ਬਿਨਾਂ ਕਿਸੇ ਵਾਧੇ ਤੋਂ 79.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 48 ਪੈਸੇ ਦੇ ਵਾਧੇ ਦੇ ਨਾਲ 79.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਗਾਹਕਾਂ ਲਈ ਹੁਣ ਦਿੱਲੀ 'ਚ ਪੈਟਰੋਲ ਤੋਂ ਮਹਿੰਗਾ ਡੀਜ਼ਲ ਹੋ ਗਿਆ ਹੈ। ਹਾਲਾਂਕਿ, ਦੂਜੇ ਸ਼ਹਿਰਾਂ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਡੀਜ਼ਲ ਦੀਆਂ ਕੀਮਤਾਂ ਨਾਲੋਂ ਵੱਧ ਰਹੀਆਂ ਹਨ। [caption id="attachment_413693" align="aligncenter" width="300"]Petrol Diesel Prices: For the first time, diesel costlier than petrol in Delhi ਦਿੱਲੀ 'ਚ ਪਹਿਲੀ ਵਾਰ ਪੈਟਰੋਲ ਤੋਂ ਵੀ ਮਹਿੰਗਾ ਹੋਇਆ ਡੀਜ਼ਲ, ਜਾਣੋ ਅੱਜ ਦੇ ਨਵੇਂ ਰੇਟ[/caption] ਦੱਸ ਦੇਈਏ ਕਿ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਅੱਜ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਸਿਰਫ਼ ਦਿੱਲੀ 'ਚ ਹੀ ਹੈ। ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ ਵਿਚ 48 ਪੈਸੇ ਦਾ ਇਜ਼ਾਫਾ ਹੋਇਆ ਹੈ, ਜਿਸ ਕਰਕੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਦਿੱਲੀ 'ਚ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ। 18 ਦਿਨਾਂ ਦੀ ਮਿਆਦ ਵਿਚ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 9.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 9.58 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਮੁੰਬਈ 'ਚ ਬੁੱਧਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 86.54 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.22 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇਥੇ ਬੁੱਧਵਾਰ ਨੂੰ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 81.45 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਵੱਧ ਕੇ 77.06 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦੂਜੇ ਪਾਸੇ ਚੇਨਈ 'ਚ ਵੀ ਪੈਟਰੋਲ ਬਿਨਾਂ ਕਿਸੇ ਬਦਲਾਅ ਦੇ 83.04 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਵੱਧ ਕੇ 77.17 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। -PTCNews


Top News view more...

Latest News view more...