ਹਾਦਸੇ/ਜੁਰਮ

6 ਧੀਆਂ ਦੇ ਪਿਓ ਦਾ ਸ਼ਰਮਨਾਕ ਕਾਰਾ, ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

By Jashan A -- July 30, 2019 11:07 am -- Updated:Feb 15, 2021

6 ਧੀਆਂ ਦੇ ਪਿਓ ਦਾ ਸ਼ਰਮਨਾਕ ਕਾਰਾ, ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ,ਫਗਵਾੜਾ: ਫਗਵਾੜਾ ਦੇ ਪਿੰਡ ਡੁਮੇਲੀ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇਕ ਪ੍ਰਵਾਸੀ ਮਜ਼ਦੂਰ ਨੇ ਸ਼ਰਾਬੀ ਹਾਲਤ 'ਚ ਬੇਰਹਮੀ ਨਾਲ ਆਪਣੀ ਪਤਨੀ ਦਾ ਸਿਰ 'ਚ ਰਾਡ ਅਤੇ ਸਿਰ ਕੰਧ 'ਚ ਮਾਰ-ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਮਜ਼ਦੂਰ 5 ਲੜਕੀਆਂ ਦਾ ਬਾਪ ਸੀ ਅਤੇ ਇਕ ਲੜਕੀ ਦਾ ਜਨਮ ਅਜੇ 15 ਕੁ ਦਿਨ ਪਹਿਲਾਂ ਹੀ ਹੋਇਆ ਸੀ।

ਮ੍ਰਿਤਕ ਔਰਤ ਦੀ ਪਛਾਣ ਲਕਸ਼ਮੀ (33) ਪਤਨੀ ਬੰਧੂ ਉਰਫ਼ ਰਾਜੂ ਵਾਸੀ ਝਾਰਖੰਡ ਬਿਹਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵਾਸੀ ਮਜ਼ਦੂਰ ਨੇ ਘਰ 'ਚ ਪਾਰਟੀ ਰੱਖੀ ਹੋਈ ਸੀ, ਜਿਸ ਦੌਰਾਨ ਉਸ ਦਾ ਝਗੜਾ ਹੋ ਗਿਆ।

ਹੋਰ ਪੜ੍ਹੋ: ਲੁਧਿਆਣਾ ਦੀ ਫੈਕਟਰੀ 'ਚ ਹੋਏ ਧਮਾਕੇ ਦੀ ਘਟਨਾ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਦੁੁੱਖ ਦਾ ਪ੍ਰਗਟਾਵਾ

ਜਿਸ ਦੌਰਾਨ ਪਤੀ ਨੇ ਪਤਨੀ ਦੇ ਸਿਰ 'ਚ ਪਹਿਲਾ ਰਾਡ ਮਾਰੀ ਫਿਰ ਉਸਦਾ ਸਿਰ ਵਾਰ-ਵਾਰ ਕੰਧਾਂ 'ਚ ਮਾਰ ਕੇ ਹੱਤਿਆ ਕਰ ਦਿੱਤੀ।ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਹੈ ਅਤੇ ਮੁਲਜ਼ਮ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTC News