Mon, Apr 29, 2024
Whatsapp

ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ

Written by  Shanker Badra -- October 02nd 2020 02:14 PM
ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ

ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ

ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ:ਫਗਵਾੜਾ : ਫਗਵਾੜਾ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ 'ਤੇ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚਸਰਪੰਚ ਹਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ,ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। [caption id="attachment_436248" align="aligncenter" width="300"] ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ      [/caption] ਇਸ ਦੌਰਾਨ ਜ਼ਖਮੀ ਸਰਪੰਚ ਦੇ ਬੇਟੇ ਤੇ ਰਿਸ਼ਤੇਦਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 8 ਵਜੇ ਦੁੱਧ ਲੈਣ ਲਈ ਨੇੜਲੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਪਹਿਲਾਂ ਤੋਂ ਹੀ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੀ ਉਡੀਕ ਕਰ ਰਹੇ ਸਨ। ਉਹ ਜਿਵੇਂ ਹੀ ਉਨ੍ਹਾਂ ਦੇ ਕੋਲੋਂ ਦੀ ਲੰਘਣ ਲੱਗਾ ਤਾਂ ਹਮਲਾਵਰ ਨੌਜਵਾਨਾਂ ਨੇ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। [caption id="attachment_436247" align="aligncenter" width="300"] ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ      [/caption] ਇਸ ਹਮਲੇ ਦੌਰਾਨ ਸਰਪੰਚ ਰਸਤੇ 'ਚ ਹੀ ਡਿੱਗ ਪਿਆ ਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਕਈ ਵਾਰ ਕੀਤੇ। ਹਮਲਾਵਰ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਫਰਾਰ ਹੋ ਗਏ। ਸਰਪੰਚ ਨੂੰ ਜ਼ਖਮੀ ਹਾਲਤ 'ਚ ਪਹਿਲਾਂ ਪਾਂਸ਼ਟਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। [caption id="attachment_436249" align="aligncenter" width="300"] ਫਗਵਾੜਾ :ਪਿੰਡ ਪਾਂਸ਼ਟਾ ਦੇ ਸਰਪੰਚ 'ਤੇ ਕੁਝ ਨੌਜਵਾਨਾਂ ਵੱਲੋਂਜਾਨਲੇਵਾ ਹਮਲਾ ,ਸਰਪੰਚ ਹਸਪਤਾਲ 'ਚ ਦਾਖ਼ਲ      [/caption] ਇਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਾਂਸ਼ਟਾ ਚੌਕੀ ਦੇ ਪੁਲਿਸ ਮੁਲਾਜ਼ਮਾਂ ਮੁਤਾਬਿਕ ਸਰਪੰਚ ਹਰਜੀਤ ਹਾਲੇ ਤਕ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂ ਹੈ, ਬਿਆਨ ਦੇਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇ 'ਚ ਸਰਪੰਚ ਹਰਜੀਤ ਸਿੰਘ ਦਾ ਇਕ ਭਤੀਜਾ ਵੀ ਇਸ ਵਾਰਦਾਤ 'ਚ ਸ਼ਾਮਲ ਸੀ। -PTCNews


Top News view more...

Latest News view more...