Fri, Jun 13, 2025
Whatsapp

ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ

Reported by:  PTC News Desk  Edited by:  Baljit Singh -- July 04th 2021 11:36 AM -- Updated: July 04th 2021 11:38 AM
ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ

ਫਿਲੀਪੀਨਜ਼ 'ਚ ਲੈਂਡਿੰਗ ਦੌਰਾਨ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 85 ਲੋਕ ਸਨ ਸਵਾਰ

ਮਨੀਲਾ: ਫਿਲਪੀਨਜ਼ ਵਿਚ ਇਕ ਬਹੁਤ ਹੀ ਦਰਦਨਾਕ ਹਾਦਸੇ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲੀਪੀਨਜ਼ ਵਿਚ ਇਕ ਸੈਨਾ ਦਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਵਿਚ 85 ਸੈਨਿਕ ਸਵਾਰ ਸਨ। ਇਹ ਜਾਣਕਾਰੀ ਏ.ਐੱਫ.ਪੀ. ਦੇ ਹਵਾਲੇ ਨਾਲ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਦੋਸਤੀ ਕਰਨ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ ਰਿਪੋਰਟ ਦੇ ਅਨੁਸਾਰ ਫਿਲੀਪੀਨਜ਼ ਏਅਰ ਫੋਰਸ ਦਾ ਸੀ-130 ਜਹਾਜ਼ ਬ੍ਰਾਗੀ ਵਿਚ ਕਰੈਸ਼ ਹੋ ਗਿਆ ਹੈ। ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ 11:30 ਵਜੇ ਫਿਲਪੀਨ ਆਰਮਡ ਫੋਰਸਿਜ਼ ਦੇ ਮੁਖੀ ਸਿਰੀਲੀਟੋ ਸੋਬੇਜਾਨਾ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਯਾਤਰੀਆਂ ਅਤੇ ਚਾਲਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੜੋ ਹੋਰ ਖਬਰਾਂ: ਪੁਸ਼ਕਰ ਸਿੰਘ ਧਾਮੀ ਹੋਣਗੇ ਉੱਤਰਾਖੰਡ ਦੇ ਅਗਲੇ ਮੁੱਖ ਮੰਤਰੀ, ਅੱਜ ਸ਼ਾਮ 5 ਵਜੇ ਚੁੱਕਣਗੇ ਸਹੁੰ ਫਿਲੀਪੀਨਜ਼ ਦੀ ਸੈਨਾ ਦੇ ਅਨੁਸਾਰ ਸੁਲੁ ਸੂਬੇ ਦੇ ਜੋਲੋ ਆਈਲੈਂਡ ਉੱਤੇ ਉਤਰਨ ਦੀ ਕੋਸ਼ਿਸ਼ ਕਰਦਿਆਂ ਇੱਕ ਚਾਰ ਇੰਜਨ ਵਾਲਾ ਟਰਬੋਪ੍ਰੌਪ ਫੌਜੀ ਟ੍ਰਾਂਸਪੋਰਟ ਕ੍ਰੈਸ਼ ਹੋ ਗਿਆ ਹੈ। ਰਿਪੋਰਟ ਦੇ ਅਨੁਸਾਰ ਹਾਦਸੇ ਵਿਚ 15 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ ਅਤੇ ਬਚਾਅ ਕਾਰਜ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਪੜੋ ਹੋਰ ਖਬਰਾਂ: ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ -PTC News


Top News view more...

Latest News view more...

PTC NETWORK