ਫਿਲਪੀਨ 'ਚ ਆਇਆ ਭਿਆਨਕ ਤੂਫਾਨ, 22 ਲੋਕਾਂ ਦੀ ਹੋਈ ਮੌਤ
ਫਿਲਪੀਨ 'ਚ ਆਇਆ ਭਿਆਨਕ ਤੂਫਾਨ,22 ਲੋਕਾਂ ਦੀ ਹੋਈ ਮੌਤ,ਮਨੀਲਾ: ਫਿਲਪੀਨ ਦੇ ਟਾਪੂਆਂ 'ਤੇ ਜ਼ਬਰਦਸਤ ਤੂਫ਼ਾਨ ਆਉਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਬੀਤੇ ਦਿਨ ਇਥੇ ਲੈਂਡਸਲਾਈਡ ਹੋਈ ਸੀ ਅਤੇ ਉਸ ਸਮੇਂ ਇੱਥੇ 4 ਲੋਕਾਂ ਦੀ ਮੌਤ ਹੋ ਗਈ ਸੀ। [caption id="attachment_234394" align="aligncenter" width="300"] ਫਿਲਪੀਨ 'ਚ ਆਇਆ ਭਿਆਨਕ ਤੂਫਾਨ, 22 ਲੋਕਾਂ ਦੀ ਹੋਈ ਮੌਤ[/caption] ਬਾਇਕੋਲ ਅਤੇ ਪੂਰਬੀ ਵਿਸਾਏਸ ਖੇਤਰਾਂ 'ਚ ਤੇਜ਼ ਮੀਂਹ ਨਾਲ ਤੂਫਾਨ ਅਤੇ ਹੜ੍ਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਅਜੇ ਵੀ ਬਹੁਤ ਸਾਰੇ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਰਬੜ ਦੀਆਂ ਕਿਸ਼ਤੀਆਂ 'ਚ ਬੈਠਾ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਏ ਜਾ ਰਹੇ ਹਨ। [caption id="attachment_234395" align="aligncenter" width="300"] ਫਿਲਪੀਨ 'ਚ ਆਇਆ ਭਿਆਨਕ ਤੂਫਾਨ, 22 ਲੋਕਾਂ ਦੀ ਹੋਈ ਮੌਤ[/caption] ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਹੜ੍ਹ ਕਾਰਨ ਕਈ ਘਰ ਡੁੱਬ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਉੱਤਰੀ ਫਿਲਪੀਨ 'ਚ ਅਗਲੇ 24 ਘੰਟਿਆਂ ਤਕ ਤੇਜ਼ ਮੀਂਹ ਪੈ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਵਧੇਰੇ ਅਲਰਟ ਰਹਿਣ ਦੀ ਜ਼ਰੂਰਤ ਹੈ। -PTC News