Fri, Sep 4, 2026
Whatsapp

ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਵਿਦੇਸ਼ਾਂ ਤੋਂ ਆ ਰਹੇ ਹਨ ਫੋਨ ਅਤੇ ਚਿੱਠੀਆਂ, ਲੱਖਾਂ ਰੁਪਏ ਦੀ ਮੰਗੀ ਜਾ ਰਹੀ ਹੈ ਫਿਰੌਤੀ

Reported by:  PTC News Desk  Edited by:  Pardeep Singh -- July 06th 2022 02:25 PM -- Updated: July 06th 2022 02:27 PM
ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ  ਵਿਦੇਸ਼ਾਂ ਤੋਂ ਆ ਰਹੇ ਹਨ ਫੋਨ ਅਤੇ ਚਿੱਠੀਆਂ, ਲੱਖਾਂ ਰੁਪਏ ਦੀ ਮੰਗੀ ਜਾ ਰਹੀ ਹੈ ਫਿਰੌਤੀ

ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਵਿਦੇਸ਼ਾਂ ਤੋਂ ਆ ਰਹੇ ਹਨ ਫੋਨ ਅਤੇ ਚਿੱਠੀਆਂ, ਲੱਖਾਂ ਰੁਪਏ ਦੀ ਮੰਗੀ ਜਾ ਰਹੀ ਹੈ ਫਿਰੌਤੀ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਨਾਂਅ ਸਾਹਮਣੇ ਆਇਆ ਹੈ। ਉਸ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ਉੱਤੇ ਵਿਦੇਸ਼ਾਂ ਵਿਚੋਂ ਚਿੱਠੀਆ ਅਤੇ ਫੋਨ ਕਾਲ ਆ ਰਹੇ ਹਨ ਅਤੇ ਧਮਕੀਆ ਦੇ ਕੇ ਫਿਰੌਤੀ ਮੰਗ ਜਾ ਰਹੀ ਹੈ। ਹਾਲ ਹੀ ਵਿੱਚ ਪਟਿਆਲਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਲਾਹੌਰੀ ਗੇਟ ਥਾਣੇ ਅਧੀਨ ਪੈਂਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨਗਰ ਵਿੱਚ ਇਕ ਚਿੱਠੀ ਆਈ ਹੈ। ਜਿਸ ਵਿੱਚ ਧਮਕੀ ਦਿੱਤੀ ਗਈ ਹੈ।  ਪਟਿਆਲਾ ਵਿੱਚ ਤਿੰਨ ਦਿਨ ਪਹਿਲਾ ਇਕੋਂ ਘਰ ਵਿੱਚ ਸੁੱਟੇ ਗਏ 6 ਪੱਤਰ ਮਿਲੇ ਹਨ। ਇਨ੍ਹਾਂ ਪੱਤਰਾਂ ਉੱਤੇ ਸ਼ਹਿਰ ਦੇ ਵੱਡੇ-ਵੱਡੇ ਕਾਰੋਬਾਰੀਆ ਦੇ ਨਾਂਅ ਸ਼ਾਮਿਲ ਹਨ। ਧਮਕੀ ਵਾਲੇ ਪੱਤਰ ਵਿੱਚ 4 ਲੋਕਾਂ ਤੋਂ 5-5 ਲੱਖ ਅਤੇ 2-10 ਲੱਖ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ ਪੈਸੇ ਨਾ ਦੇਣ ਦੀ ਸੁਰਤ ਵਿੱਚ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੜ ਬੱਝਣਗੇ ਵਿਆਹ ਦੇ ਬੰਧਨ 'ਚ, ਜਾਣੋ ਕਿਸ ਨੂੰ ਚੁਣਿਆ ਜੀਵਨਸਾਥੀ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK