Mon, Apr 29, 2024
Whatsapp

ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ

Written by  Jashan A -- January 12th 2019 04:18 PM -- Updated: January 12th 2019 04:20 PM
ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ

ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ

ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ,ਅੰਮ੍ਰਿਤਸਰ: ਅੱਜ ਤੋਂ 17 ਸਾਲ ਪਹਿਲਾਂ ਪਿਆਰ ਦੇ 'ਚੱਕਰ ਚ ਪਾਕਿਸਤਾਨ ਗਿਆ ਭਾਰਤੀ ਵਿਅਕਤੀ ਵਾਪਸ ਵਤਨ ਪਰਤ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ।53 ਸਾਲਾ ਅਫਜ਼ਲ ਅਹਮਦ 1997 ਤੋਂ ਨਵੀਂ ਦਿੱਲੀ ਵਿਚ ਇਕ ਫੁੱਟਵੀਅਰ ਕੰਪਨੀ ਦੇ ਇਕ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਸੀ ਜਦੋਂ ਉਸ ਨੂੰ ਇਕ ਪਾਕਿਸਤਾਨੀ ਔਰਤ ਮਸਰਤ ਖੁਰੇਸ਼ੀ ਨਾਲ ਪਿਆਰ ਹੋ ਗਿਆ। ਭਾਵੇਂ ਕਿ ਦੋਵੇਂ ਵੱਖੋ-ਵੱਖਰੇ ਦੇਸ਼ਾਂ ਵਿਚ ਸਨ, ਪਰ ਦੋਹਾਂ ਨੇ ਟੈਲੀਫ਼ੋਨ 'ਤੇ ਗੱਲਬਾਤ ਰਾਹੀਂ ਨਿਕਾਹ 'ਦੀ ਰਸਮ ਅਦਾ ਕੀਤੀ ਅਤੇ ਵਿਆਹ ਕਰਾ ਲਿਆ। [caption id="attachment_239690" align="aligncenter" width="300"]afzal ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ[/caption] ਪਿਆਰ 'ਚ ਪਾਗਲ ਹੋਇਆ ਅਫ਼ਜ਼ਲ ਅਹਮਦ, ਮਹੀਨੇ ਦੇ ਵੀਜ਼ੇ 'ਤੇ ਜੇ.ਸੀ.ਪੀ. ਅਟਾਰੀ ਦੇ ਰਾਹੀਂ ਦਿੱਲੀ-ਲਾਹੌਰ ਬੱਸ ਸੇਵਾ ਦੁਆਰਾ 08 ਸਤੰਬਰ 2001 ਨੂੰ ਪਾਕਿਸਤਾਨ ਗਿਆ ਸੀ ਅਤੇ ਕਰਾਚੀ ਵਿਚ ਆਪਣੇ ਪਿਆਰ ਨੂੰ ਮਿਲਿਆ ਸੀ। ਪਾਕਿ ਰੇਂਜਰਜ਼ ਤੋਂ ਵੀਜ਼ਾ ਮਿਆਦ ਪੂਰੀ ਹੋ ਜਾਣ ਤੋਂ ਬਾਅਦ ਵੀ ਉਹ ਪਾਕਿਸਤਾਨ ਵਿਚ ਰਹਿ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਸ ਦੀ ਸਜ਼ਾ 2 ਜੁਲਾਈ 2016 ਨੂੰ ਪੂਰੀ ਹੋਈ ਪਰ ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਨੂੰ 11 ਜਨਵਰੀ, 2019 ਤਕ ਰਿਹਾਅ ਨਹੀਂ ਕੀਤਾ। ਹੋਰ ਪੜ੍ਹੋ:Ind vs Aus: ਪਹਿਲੇ ਟੀ20 ‘ਚ ਭਾਰਤ ਨੂੰ ਹਰਾ ਆਸਟ੍ਰੇਲੀਆ ਨੇ ਸੀਰੀਜ਼ ‘ਚ 1-0 ਦਾ ਬਣਾਇਆ ਵਾਧਾ ਅਹਮਦ ਨੇ 17 ਤੋਂ ਵੱਧ ਸਾਲਾਂ ਬਾਅਦ ਆਪਣੀ ਜੱਦੀ ਭੂਮੀ 'ਤੇ ਕਦਮ ਰੱਖਿਆ। ਅਹਿਮਦ ਦਾ ਮਾਮਲਾ ਹਾਲ ਹੀ ਵਿਚ ਰਿਹਾਅ ਕੀਤੇ ਗਏ ਹਾਮਿਦ ਅੰਸਾਰੀ ਅਤੇ ਇਮਰਾਨ ਵਾਰਸੀ ਵਾਂਗ ਹੀ ਸੀ ਜੋ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਬਾਰਡਰੋਂ ਪਾਰ ਲੰਘ ਗਏ ਸਨ। [caption id="attachment_239691" align="aligncenter" width="300"]afzal ਫੋਨ 'ਤੇ ਮਹਿਲਾ ਨਾਲ ਵਿਆਹ ਕਰਵਾ ਪਾਕਿਸਤਾਨ ਗਿਆ ਇੱਕ ਹੋਰ ਆਸ਼ਿਕ 17 ਸਾਲ ਬਾਅਦ ਪਰਤਿਆ ਵਤਨ[/caption] ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪਾਕਿਸਤਾਨ ਨੇ ਭਾਰਤੀ ਨਾਗਰਿਕ ਹਾਮਿਦ ਅਨਸਾਰੀ ਨੂੰ ਰਿਹਾਅ ਹੋਣ ਤੋਂ ਬਾਅਦ ਅਤੇ ਭਾਰਤ ਨੇ ਪਾਕਿਸਤਾਨ ਦੇ ਇਮਰਾਨ ਵਾਰਸੀ ਅਤੇ ਅਬਦੁੱਲਾ ਸ਼ਾਹ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਹੁਣ 11 ਜਨਵਰੀ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਇਕ ਹੋਰ ਭਾਰਤੀ ਅਫਜ਼ਲ ਅਹਿਮਦ ਨੂੰ ਵਾਪਸ ਭੇਜਿਆ ਹੈ। -PTC News


Top News view more...

Latest News view more...