Mon, Apr 29, 2024
Whatsapp

ਗੁਆਂਢੀ ਮੁੰਡਿਆਂ ਖਿਲਾਫ ਝੂਠਾ ਕੇਸ ਨਾ ਦਰਜ ਕਰਵਾਉਣ ਤੇ ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ

Written by  Shanker Badra -- May 17th 2018 04:27 PM -- Updated: May 17th 2018 04:31 PM
ਗੁਆਂਢੀ ਮੁੰਡਿਆਂ ਖਿਲਾਫ ਝੂਠਾ ਕੇਸ ਨਾ ਦਰਜ ਕਰਵਾਉਣ ਤੇ ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ

ਗੁਆਂਢੀ ਮੁੰਡਿਆਂ ਖਿਲਾਫ ਝੂਠਾ ਕੇਸ ਨਾ ਦਰਜ ਕਰਵਾਉਣ ਤੇ ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ

ਗੁਆਂਢੀ ਮੁੰਡਿਆਂ ਖਿਲਾਫ ਝੂਠਾ ਕੇਸ ਨਾ ਦਰਜ ਕਰਵਾਉਣ ਤੇ ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ:ਅਜਨਾਲਾ ਦੇ ਪਿੰਡ ਵਾਂਝਾ ਵਾਲਾ 'ਚ ਇੱਕ ਅਮ੍ਰਿਤਧਾਰੀ ਔਰਤ ਦੀ ਗੁੱਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਗੁਆਂਢੀਆਂ ਦੇ ਮੁੰਡੇ 'ਤੇ ਝੂਠਾ ਗਲਤ ਪਰਚਾ ਦਰਜ ਕਰਵਾਉਣ ਤੋਂ ਇਨਕਾਰ ਕਰਨ 'ਤੇ ਅੰਮ੍ਰਿਤਧਾਰੀ ਔਰਤ ਦੀ ਉਸਦੇ ਸਹੁਰਾ ਪਰਿਵਾਰ ਨੇ ਗੁੱਤ ਹੀ ਕੱਟ ਦਿੱਤੀ ਅਤੇ ਉਸਦਾ ਪਤੀ ਗੁੱਤ ਵੀ ਨਾਲ ਲੈ ਗਿਆ।plete cut by in laws of sikh girl for taking revenge from neighbouring guysਮਾਮਲਾ ਹੈ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਵਾਂਝਾ ਵਾਲਾ ਦਾ ਜਿਥੇ ਇੱਕ ਅਮ੍ਰਿਤਧਾਰੀ ਔਰਤ ਨੂੰ ਆਪਣੇ ਸਹੁਰਾ ਪਰਿਵਾਰ ਦੇ ਜ਼ੁਲਮਾਂ ਦਾ ਉਸ ਸਮੇ ਸ਼ਿਕਾਰ ਹੋਣਾ ਪਿਆ ਜਦੋਂ ਉਸਦੇ ਪਤੀ ਨੇ ਅਪਣਾ ਬਦਲਾ ਲੈਣ ਲਈ ਆਪਣੀ ਪਤਨੀ ਤੋਂ ਗ਼ਲਤ ਇਲਜ਼ਾਮ ਲਗਵਾ ਕੇ ਗੁਆਂਢੀਆਂ ਦੇ ਲੜਕੇ 'ਤੇ ਕੇਸ ਦਰਜ ਕਰਵਾਉਣ ਲਈ ਜ਼ੋਰ ਪਾਇਆ।plete cut by in laws of sikh girl for taking revenge from neighbouring guysਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਸੋਹਰੇ ਪਰਿਵਾਰ ਦੇ ਲੋਕ ਉਸਨੂੰ ਜਬਰਦਸਤੀ ਇੱਕ ਲੜਕੇ ਖਿਲਾਫ ਉਸ ਵਲੋਂ ਝੂਠਾ ਕੇਸ ਦਰਜ ਕਰਵਾਉਣ ਲਈ ਕਹਿ ਰਹੇ ਸੀ ਕਿ ਉਸ ਲੜਕੇ ਨੇ ਉਸ ਨਾਲ ਕੋਈ ਗ਼ਲਤ ਹਰਕਤ ਕੀਤੀ ਹੈ।plete cut by in laws of sikh girl for taking revenge from neighbouring guysਇੱਕ ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਆਏ ਸਹੁਰਾ ਪਰਿਵਾਰ ਨੇ ਉਸਦੀ ਜਬਰਦਸਤੀ ਗੁੱਤ ਕੱਟ ਦਿੱਤੀ।ਲੜਕੀ ਨੇ ਦੱਸਿਆ ਕਿ ਗੁੱਤ ਕਟਕੇ ਉਸਦਾ ਪਤੀ ਗੁੱਤ ਵੀ ਨਾਲ ਹੀ ਲੈ ਗਿਆ ਹੈ।ਲੜਕੀ ਦੇ ਪਿਤਾ ਅਤੇ ਲੜਕੀ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।plete cut by in laws of sikh girl for taking revenge from neighbouring guysਦੂਜੇ ਪਾਸੇ ਘਟਨਾ ਦੀ ਜਾਣਕਾਰੀ ਦੇਂਦੇ ਹੋਏ ਅਜਨਾਲਾ ਪੁਲਿਸ ਥਾਣਾ ਦੇ ਐਸ.ਐਚ.ਓ ਨੇ ਦੱਸਿਆ ਕਿ ਉਨ੍ਹਾਂ ਕੋਲ ਮਨਜੀਤ ਕੌਰ ਨਾਮ ਦੀ ਇੱਕ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੇ ਉਸਦੀ ਗੁੱਤ ਕੱਟੇ ਜਾਣ ਦੀ ਸ਼ਿਕਾਇਤ ਦਰਜ ਕਾਰਵਾਈ ਹੈ।ਜਿਸਤੇ ਕਾਰਵਾਈ ਕਰਦੇ ਹੋਏ ਸਹੁਰਾ ਪਰਿਵਾਰ ਤੇ ਐਫ.ਆਈ.ਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...