Mon, Apr 29, 2024
Whatsapp

PM ਮੋਦੀ ਨੇ ਮਹਾਬਲੀਪੁਰਮ ਬੀਚ 'ਤੇ ਕੀਤਾ ਅਜਿਹਾ ਕੰਮ , ਲੋਕ ਦੇਖ ਕੇ ਹੋਏ ਹੈਰਾਨ

Written by  Shanker Badra -- October 12th 2019 11:49 AM
PM ਮੋਦੀ ਨੇ ਮਹਾਬਲੀਪੁਰਮ ਬੀਚ 'ਤੇ ਕੀਤਾ ਅਜਿਹਾ ਕੰਮ , ਲੋਕ ਦੇਖ ਕੇ ਹੋਏ ਹੈਰਾਨ

PM ਮੋਦੀ ਨੇ ਮਹਾਬਲੀਪੁਰਮ ਬੀਚ 'ਤੇ ਕੀਤਾ ਅਜਿਹਾ ਕੰਮ , ਲੋਕ ਦੇਖ ਕੇ ਹੋਏ ਹੈਰਾਨ

PM ਮੋਦੀ ਨੇ ਮਹਾਬਲੀਪੁਰਮ ਬੀਚ 'ਤੇ ਕੀਤਾ ਅਜਿਹਾ ਕੰਮ ,  ਲੋਕ ਦੇਖ ਕੇ ਹੋਏ ਹੈਰਾਨ:ਮਹਾਬਲੀਪੁਰਮ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਮਹਾਬਲੀਪੁਰਮ ਦੇ ਸਮੁੰਦਰੀ ਕੰਢੇ ਉੱਤੇ ਸੈਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਉੱਥੇ ਬੀਚ ਵਿਖੇ ਤਕਰੀਬਨ ਅੱਧਾ ਘੰਟਾ ਸਫ਼ਾਈ ਕੀਤੀ ਅਤੇ ਖ਼ੁਦ ਕੂੜਾ ਵੀ ਚੁੱਕਿਆ ਹੈ। ਉਨ੍ਹਾਂ ਲੋਕਾਂ ਨੂੰ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ ਹੈ। [caption id="attachment_348949" align="aligncenter" width="300"]PM Modi Cleaning plogs during at Mamallapuram beach in Tamil Nadu PM ਮੋਦੀ ਨੇ ਮਹਾਬਲੀਪੁਰਮਬੀਚ 'ਤੇ ਕੀਤਾ ਅਜਿਹਾ ਕੰਮ ,  ਲੋਕ ਦੇਖ ਕੇ ਹੋਏ ਹੈਰਾਨ[/caption] ਇਸ ਦੌਰਾਨ ਮੋਦੀ ਦੇ ਹੱਥ ਵਿੱਚ ਪੌਲੀਥੀਨ ਦਾ ਇੱਕ ਲਿਫ਼ਾਫ਼ਾ ਫੜਿਆ ਹੋਇਆ ਸੀ। ਉਹ ਉਸ ਵਿੱਚ ਸਾਰਾ ਕੂੜਾ ਪਾਉਂਦੇ ਜਾ ਰਹੇ ਸਨ, ਜੋ ਵੀ ਉਨ੍ਹਾਂ ਨੂੰ ਕੰਢੇ ਦੇ ਲਾਗਲੇ ਇਲਾਕੇ ਵਿੱਚ ਪਿਆ ਦਿਸਦਾ ਸੀ। ਇਹ ਜਗ੍ਹਾ ਉਸ ਹੋਟਲ ਦੇ ਬਿਲਕੁਲ ਲਾਗੇ ਸਥਿਤ ਹੈ, ਜਿੱਥੇ ਰਾਤੀਂ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਠਹਿਰੇ ਹੋਏ ਹਨ। [caption id="attachment_348951" align="aligncenter" width="300"]PM Modi Cleaning plogs during at Mamallapuram beach in Tamil Nadu PM ਮੋਦੀ ਨੇ ਮਹਾਬਲੀਪੁਰਮਬੀਚ 'ਤੇ ਕੀਤਾ ਅਜਿਹਾ ਕੰਮ ,  ਲੋਕ ਦੇਖ ਕੇ ਹੋਏ ਹੈਰਾਨ[/caption] ਇਸ ਬਾਰੇ ਮੋਦੀ ਨੇ ਖ਼ੁਦ ਆਪਣੇ ਟਵਿਟਰ ਅਕਾਊਂਟ ਉੱਤੇ ਜਾਣਕਾਰੀ ਦਿੱਤੀ ਹੈ। ਮੋਦੀ ਨੇ ਆਪਣੇ ਟਵੀਟ ਰਾਹੀਂ ਆਖਿਆ ਕਿ ਸਾਨੂੰ ਜਨਤਕ ਸਥਾਨਾਂ ਨੂੰ ਸਾਫ਼ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਸਾਨੂੰ ਸੈਰ ਕਰ ਕੇ ਖ਼ੁਦ ਵੀ ਚੁਸਤ ਤੇ ਤੰਦਰੁਸਤ ਬਣਨਾ ਚਾਹੀਦਾ ਹੈ। [caption id="attachment_348950" align="aligncenter" width="300"]PM Modi Cleaning plogs during at Mamallapuram beach in Tamil Nadu PM ਮੋਦੀ ਨੇ ਮਹਾਬਲੀਪੁਰਮਬੀਚ 'ਤੇ ਕੀਤਾ ਅਜਿਹਾ ਕੰਮ ,  ਲੋਕ ਦੇਖ ਕੇ ਹੋਏ ਹੈਰਾਨ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੱਸ ਦਈਏ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨ ਦੇ ਭਾਰਤੀ ਦੌਰੇ 'ਤੇ ਪਹੁੰਚੇ ਹਨ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮਮਲਾਪੁਰਮ ਵਿਚ ਗੱਲਬਾਤ ਹੋਵੇਗੀ। -PTCNews


Top News view more...

Latest News view more...