Thu, Dec 25, 2025
Whatsapp

PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਰੋਹਤਕ ਰੈਲੀ 'ਚ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਕਰਨਗੇ ਸ਼ੁਰੂਆਤ

Reported by:  PTC News Desk  Edited by:  Jashan A -- September 08th 2019 11:50 AM
PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਰੋਹਤਕ ਰੈਲੀ 'ਚ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਕਰਨਗੇ ਸ਼ੁਰੂਆਤ

PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਰੋਹਤਕ ਰੈਲੀ 'ਚ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਕਰਨਗੇ ਸ਼ੁਰੂਆਤ

PM ਮੋਦੀ ਅੱਜ ਹਰਿਆਣਾ ਦੌਰੇ 'ਤੇ, ਰੋਹਤਕ ਰੈਲੀ 'ਚ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਕਰਨਗੇ ਸ਼ੁਰੂਆਤ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਹਰਿਆਣਾ ਦੇ ਰੋਹਤਕ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਉਸ ਸਮੇਂ ਰੋਹਤਕ ਦਾ ਦੌਰਾ ਕਰਨ ਜਾ ਰਹੇ ਹਨ,ਜਦੋਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਹਰਿਆਣਾ 'ਚ ਇਸ ਸਾਲ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। PM Modi ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇਸ ਦੌਰਾਨ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ, ਜਿਸ 'ਚ ਸ਼੍ਰੀ ਸ਼ੀਤਲਾ ਮਾਤਾ ਦੇਵੀ ਮੈਡੀਕਲ ਕਾਲਜ, ਇੱਕ ਮੇਗਾ ਫੂਡਪਾਰਕ ਆਦਿ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ ਨੇ ਦੱਸਿਆ ਹੈ ਕਿ ਮੋਦੀ ਇਸ ਵਿਜੈ ਸੰਕਲਪ ਰੈਲੀ ਰਾਹੀਂ ਹਰਿਆਣਾ 'ਚ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਹੋਰ ਪੜ੍ਹੋ:ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ ਕਦਰਾ ਕੀਮਤਾਂ ਵਾਲੀ ਸਿੱਖਿਆ ਦੀ ਲੋੜ ’ਤੇ ਜ਼ੋਰ ਦੇਣ ਲਈ ਆਖਿਆ ਸੂਤਰਾਂ ਅਨੁਸਾਰ ਭਾਜਪਾ ਨੇ ਇਸ ਰੈਲੀ ਲਈ ਰੋਹਤਕ ਦੀ ਚੋਣ ਇਸ ਲਈ ਕੀਤੀ ਹੈ ਕਿਉਂਕਿ ਅਜਿਹਾ ਸਮਝਿਆ ਜਾਂਦਾ ਹੈ ਕਿ ਇਹ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਗੜ੍ਹ ਮੰਨਿਆ ਜਾਂਦਾ ਹੈ। PM Modiਜ਼ਿਕਰਯੋਗ ਹੈ ਕਿ ਰੋਹਤਕ ਰੈਲੀ ਦੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ 'ਜਨ ਅਸ਼ੀਰਵਾਦ ਰੈਲੀ' ਦਾ ਸਮਾਪਨ ਹੋਵੇਗਾ, ਜਿਸ ਦੀ ਸ਼ੁਰੂਆਤ ਪਿਛਲੇ ਮਹੀਨੇ ਕਾਲਕਾ 'ਚ ਹੋਈ ਸੀ। -PTC News


Top News view more...

Latest News view more...

PTC NETWORK
PTC NETWORK