ਭਾਜਪਾ ਅੱਜ ਮਨਾ ਰਹੀ ਹੈ ਸਥਾਪਨਾ ਦਿਵਸ , PM ਮੋਦੀ ਤੇ ਜੇਪੀ ਨੱਡਾ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ
ਨਵੀਂ ਦਿੱਲੀ : ਭਾਜਪਾ ਅੱਜ ਦੇਸ਼ ਭਰ 'ਚ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ 'ਤੇਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਿੱਲੀ 'ਚ ਪਾਰਟੀ ਦਫਤਰ 'ਚ ਆਪਣੇ ਵਰਕਰਾਂ ਨੂੰ ਸੰਬੋਧਨ ਕਰਨਗੇ। ਸਥਾਪਨਾ ਦਿਵਸ ਦੇ ਮੌਕੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਟਵੀਟ ਕਰਕੇ ਵਰਕਰਾਂ ਨੂੰ ਵਧਾਈ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਲਿਜਾਣ ਵਾਲੀ ਰੋਪੜ ਪੁੱਜੀ ਐਬੂਲੈਂਸ ,ਯੂਪੀ ਪੁਲਿਸ ਦੀ ਟੀਮ ਵੀ ਮੌਜੂਦ [caption id="attachment_486888" align="aligncenter" width="300"] ਭਾਜਪਾ ਅੱਜ ਮਨਾ ਰਹੀ ਹੈ ਸਥਾਪਨਾ ਦਿਵਸ , PM ਮੋਦੀ ਤੇ ਜੇਪੀ ਨੱਡਾ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ[/caption] ਜੇਪੀ ਨੱਢਾ ਨੇ ਟਵੀਟ ਕੀਤਾ, 'ਬੀਜੇਪੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਮੈਂ ਸੰਗਠਨ ਦੇ ਉਨ੍ਹਾਂ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ, ਜਿੰਨ੍ਹਾਂ ਨੇ ਆਪਣਾ ਆਪ ਸਮਰਪਿਤ ਕਰਕੇ ਪਾਰਟੀ ਨੂੰ ਇਸ ਪੱਧਰ ਤਕ ਪਹੁੰਚਾਇਆ ਹੈ। ਬੀਜੇਪੀ ਇਕ ਅਜਿਹਾ ਸੰਗਠਨ ਹੈ ,ਜਿਸ ਦੇ ਮੈਂਬਰਾਂ ਲਈ ਪਾਰਟੀ ਹੀ ਪਰਿਵਾਰ ਹੈ। ਨੱਢਾ ਨੇ ਕਿਹਾ, 'ਕਰੋੜਾਂ ਕਾਰਕੁੰਨਾਂ ਦੀ ਤਪੱਸਿਆ ਤੇ ਨਿਰੰਤਰ ਮਿਹਨਤ ਕਾਰਨ ਹੀ ਸੰਗਠਨ ਦੇ ਵਿਕਾਸ ਤੇ ਸਿਆਸੀ ਯਾਤਰਾ ਸੰਭਵ ਹੋਈ। [caption id="attachment_486891" align="aligncenter" width="276"] ਭਾਜਪਾ ਅੱਜ ਮਨਾ ਰਹੀ ਹੈ ਸਥਾਪਨਾ ਦਿਵਸ , PM ਮੋਦੀ ਤੇ ਜੇਪੀ ਨੱਡਾ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ[/caption] ਇਕ ਹੋਰ ਟਵੀਟ 'ਚ ਨੱਢਾ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਦੇ ਸੰਕਲਪਿਤ ਨਵੇਂ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਸਾਨੂੰ ਸਭ ਦਾ ਸਾਥ-ਸਭ ਦਾ ਵਿਸ਼ਵਾਸ ਦੇ ਮੂਲਮੰਤਰ ਨੂੰ ਜਿਉਂਦਿਆਂ ਹੋਇਆਂ ਸੇਵਾ ਹੀ ਸੰਗਠਨ ਦੇ ਮਾਧਿਅਮ ਨਾਲ ਇਸ ਨੂੰ ਸਿੱਧ ਕਰਨਾ ਹੈ। ਸਾਰੇ ਕਾਰਕੁੰਨਾਂ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। [caption id="attachment_486890" align="aligncenter" width="286"] ਭਾਜਪਾ ਅੱਜ ਮਨਾ ਰਹੀ ਹੈ ਸਥਾਪਨਾ ਦਿਵਸ , PM ਮੋਦੀ ਤੇ ਜੇਪੀ ਨੱਡਾ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ[/caption] ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, 'ਸਾਰੇ ਕਾਰਕੁੰਨਾ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਆਪਣੇ ਖੂਨ ਪਸੀਨੇ ਨਾਲ ਸਿੰਝ ਕੇ ਬੀਜੇਪੀ ਨੂੰ ਵੱਡਾ ਬਣਾਉਣ ਵਾਲੇ ਸਾਰੇ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ। ਰਾਸ਼ਟਰਵਾਦੀ ਵਿਚਾਰਧਾਰਾ, ਸਿਧਾਂਤ ਤੇ ਮੋਦੀ ਜੀ ਦੀ ਅਗਵਾਈ 'ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਬੀਜੇਪੀ ਨਿਰੰਤਰ ਯਤਨਸ਼ੀਲ ਹੈ। [caption id="attachment_486892" align="aligncenter" width="301"] ਭਾਜਪਾ ਅੱਜ ਮਨਾ ਰਹੀ ਹੈ ਸਥਾਪਨਾ ਦਿਵਸ , PM ਮੋਦੀ ਤੇ ਜੇਪੀ ਨੱਡਾ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ[/caption] ਦੱਸ ਦੇਈਏ ਕਿ 6 ਅਪ੍ਰੈਲ 1980 ਨੂੰ ਭਾਜਪਾ ਦੀ ਸਥਾਪਨਾ ਹੋਈ ਸੀ। ਸਥਾਪਨਾ ਦਿਵਸ ਦੇ ਮੌਕੇ 'ਤੇ ਸਾਰੇ ਪਾਰਟੀ ਅਧਿਕਾਰੀ ਅਤੇ ਵਰਕਰ ਆਪੋ-ਆਪਣੇ ਘਰਾਂ 'ਤੇ ਪਾਰਟੀ ਦਾ ਝੰਡਾ ਲਗਾਉਣਗੇ। ਰਾਜ ਦੇ ਮੁੱਖ ਦਫ਼ਤਰ 'ਤੇ ਐਲਈਡੀ ਸਕ੍ਰੀਨ ਰਾਹੀਂ ਵਰਕਰ ਪ੍ਰਧਾਨ ਮੰਤਰੀ ਦਾ ਸੰਦੇਸ਼ ਸੁਣਨਗੇ। ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੇ ਸੂਬਾ ਹੈੱਡਕੁਆਰਟਰਾਂ ਸਮੇਤ ਸਾਰੇ ਖੇਤਰੀ, ਜ਼ਿਲ੍ਹਾ ਅਤੇ ਮਹਾਂਨਗਰ ਦਫਤਰਾਂ 'ਤੇ ਸਥਾਪਨਾ ਦਿਵਸ ਪ੍ਰੋਗਰਾਮ ਹੋਵੇਗਾ। -PTCNews