Sun, Apr 28, 2024
Whatsapp

PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਦੇਣਗੇ ਤੋਹਫ਼ਾ

Written by  Shanker Badra -- July 15th 2021 10:11 AM -- Updated: July 15th 2021 10:20 AM
PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਦੇਣਗੇ ਤੋਹਫ਼ਾ

PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਦੇਣਗੇ ਤੋਹਫ਼ਾ

ਵਾਰਾਨਸੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi ) ਅੱਜ ਆਪਣੇ ਲੋਕ ਸਭਾ ਹਲਕੇ (Varanasi) ਵਾਰਾਣਸੀ (Modi in Varanasi )  ਦਾ ਦੌਰਾ ਕਰਨਗੇ। ਇਸ ਦੌਰਾਨ ਉਹ 1500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਣਗੇ। ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਦੀ ਇਹ ਫੇਰੀ ਵੀ ਇਸ ਸਬੰਧ ਵਿੱਚ ਮਹੱਤਵਪੂਰਨ ਹੋਣ ਜਾ ਰਹੀ ਹੈ। ਇਸ ਸਾਲ ਪੀਐਮ ਮੋਦੀ ਦਾ ਇਹ ਪਹਿਲਾ ਵਾਰਾਣਸੀ ਦੌਰਾ ਹੈ। [caption id="attachment_515099" align="aligncenter" width="300"] PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ ਪੀਐਮ ਮੋਦੀ ਸਵੇਰੇ ਕਰੀਬ 10.30 ਵਜੇ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ਆਈ.ਆਈ.ਟੀ. ਦੇ ਸਪੋਰਟਸ ਗਰਾਉਂਡ ਵਿਖੇ ਜਨ ਸਭਾ ਦੇ ਸਥਾਨ 'ਤੇ ਪਹੁੰਚਣਗੇ ਅਤੇ 280 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੀ ਲਾਗਤ 1538 ਕਰੋੜ ਰੁਪਏ ਹੈ। [caption id="attachment_515098" align="aligncenter" width="275"] PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ[/caption] ਇਨ੍ਹਾਂ ਵਿਚ 100 ਬਿਸਤਰਿਆਂ ਦੀ ਐਮਸੀਐਚ ਵਿੰਗ, ਗੋਦੌਲੀਆ ਵਿਖੇ ਇਕ ਬਹੁ-ਪੱਧਰੀ ਪਾਰਕਿੰਗ ਲਾਟ, ਗੰਗਾ ਨਦੀ ਵਿਚ ਸੈਰ-ਸਪਾਟਾ ਵਿਕਾਸ ਲਈ ਰੋ-ਰੋਅ ਕਿਸ਼ਤੀਆਂ ਅਤੇ ਵਾਰਾਣਸੀ-ਗਾਜੀਪੁਰ ਰਾਜਮਾਰਗ 'ਤੇ ਇਕ ਤਿੰਨ-ਮਾਰਗੀ ਫਲਾਈਓਵਰ ਬ੍ਰਿਜ ਸ਼ਾਮਲ ਹਨ। ਪ੍ਰਾਜੈਕਟਾਂ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਜਨਸਭਾ ਨੂੰ ਵੀ ਸੰਬੋਧਨ ਕਰਨਗੇ। [caption id="attachment_515097" align="aligncenter" width="300"] PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ[/caption] ਪ੍ਰਧਾਨ ਮੰਤਰੀ ਵਾਰਾਨਸੀ ਵਿੱਚ ਦੁਪਹਿਰ 12.15 ਵਜੇ ਅੰਤਰਰਾਸ਼ਟਰੀ ਸਹਿਕਾਰਤਾ ਅਤੇ ਸੰਮੇਲਨ ਕੇਂਦਰ ‘ਰੁਦਰਕਸ਼’ ਦਾ ਉਦਘਾਟਨ ਕਰਨਗੇ, ਜੋ ਕਾਸ਼ੀ ਦੇ ਪ੍ਰਾਚੀਨ ਸ਼ਹਿਰ ਦੀ ਸਭਿਆਚਾਰਕ ਅਮੀਰੀ ਦੀ ਝਲਕ ਪੇਸ਼ ਕਰਨਗੇ। ਇਸ ਸੰਮੇਲਨ ਕੇਂਦਰ ਵਿਚ 108 ਰੁਦ੍ਰਕਸ਼ ਸਥਾਪਿਤ ਕੀਤੀ ਗਈ ਹੈ ਅਤੇ ਇਸ ਦੀ ਛੱਤ ਸ਼ਿਵਲਿੰਗ ਦੀ ਸ਼ਕਲ ਵਿਚ ਬਣਾਈ ਗਈ ਹੈ। [caption id="attachment_515096" align="aligncenter" width="300"] PM ਮੋਦੀ ਦਾ ਅੱਜ ਵਾਰਾਣਸੀ ਦੌਰਾ , 1500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼ ਇਹ ਪੂਰੀ ਇਮਾਰਤ ਨੂੰ ਰਾਤ ਨੂੰ ਐਲਈਡੀ ਲਾਈਟਾਂ ਨਾਲ ਜਗਾਇਆ ਜਾਵੇਗਾ। ਇਹ ਦੋ ਮੰਜ਼ਲਾ ਕੇਂਦਰ ਸਿਗਰਾ ਖੇਤਰ ਵਿਚ 2.87 ਹੈਕਟੇਅਰ ਰਕਬੇ ਵਿਚ ਬਣਾਇਆ ਗਿਆ ਹੈ ਅਤੇ ਇਸ ਵਿਚ 1,200 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਵਾਰਾਣਸੀ ਦੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਿਖੇ ਲੋਕਾਂ ਨੂੰ ਸਮਾਜਿਕ ਅਤੇ ਸਭਿਆਚਾਰਕ ਸੰਵਾਦ ਲਈ ਮੌਕੇ ਪ੍ਰਦਾਨ ਕਰਨਾ ਹੈ। -PTCNews


Top News view more...

Latest News view more...