Sat, Jun 14, 2025
Whatsapp

'ਮੋਦੀ ਚਾਹ' ਚਲਾਉਣ ਵਾਲੇ ਬਜ਼ੁਰਗ ਦਾ ਕਤਲ, ਪ੍ਰਧਾਨ ਮੰਤਰੀ ਤੋਂ ਪ੍ਰੇਰਿਤ ਹੋ ਕੇ ਖੋਲੀ ਸੀ ਦੁਕਾਨ

Reported by:  PTC News Desk  Edited by:  Jashan A -- July 21st 2021 04:23 PM
'ਮੋਦੀ ਚਾਹ' ਚਲਾਉਣ ਵਾਲੇ ਬਜ਼ੁਰਗ ਦਾ ਕਤਲ, ਪ੍ਰਧਾਨ ਮੰਤਰੀ ਤੋਂ ਪ੍ਰੇਰਿਤ ਹੋ ਕੇ ਖੋਲੀ ਸੀ ਦੁਕਾਨ

'ਮੋਦੀ ਚਾਹ' ਚਲਾਉਣ ਵਾਲੇ ਬਜ਼ੁਰਗ ਦਾ ਕਤਲ, ਪ੍ਰਧਾਨ ਮੰਤਰੀ ਤੋਂ ਪ੍ਰੇਰਿਤ ਹੋ ਕੇ ਖੋਲੀ ਸੀ ਦੁਕਾਨ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤੋਂ ਪ੍ਰੇਰਿਤ ਹੋ ਕੇ ਚਾਹ ਦੀ ਦੁਕਾਨ (Tea Stall) ਖੋਲ੍ਹਣ ਵਾਲੇ ਬਜ਼ੁਰਗ ਦਾ ਕਤਲ (shopkeeper murder ) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਨਪੁਰ ਦੇ ਘਾਟਮਪੁਰ ਵਿੱਚ ਬੁਜੁਰਗ ਮੋਦੀ ਚਾਹ ਦੀ ਦੁਕਾਨ ਚਲਾਉਂਦਾ ਸੀ।ਫਿਲਹਾਲ ਅਜੇ ਤੱਕ ਕਤਲ ਦੀ ਵਜਾ ਪਤਾ ਨਹੀਂ ਚੱਲੀ। pm narendra modi tea stall shopkeeper murder in kanpur ਕਾਨਪੁਰ ਦੇ ਘਾਟਮਪੁਰ ਕੋਤਵਾਲੀ ਦੇ ਜਹਾਂਬਾਦ ਰੋਡ ਦੇ ਕੋਲ ਦੇਰ ਰਾਤ ਇੱਕ ਬੁਜੁਰਗ ਦੀ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਹੈ। ਮ੍ਰਿਤਕ ਬੁਜੁਰਗ ਬਲਰਾਮ ਸਚਾਨ ਚਾਹ ਦੀ ਦੁਕਾਨ ਚਲਾਉਂਦਾ ਸੀ। ਹੋਰ ਪੜ੍ਹੋ: ਹੁਣ ਤੁਸੀਂ ਵੀ ਖਰੀਦ ਸਕਦੇ ਹੋ ਜੰਮੂ-ਕਸ਼ਮੀਰ ‘ਚ ਰਹਿਣ ਲਈ ਥਾਂ pm narendra modi tea stall shopkeeper murder in kanpur ਦੱਸਿਆ ਇਹ ਵੀ ਜਾ ਰਿਹਾ ਹੈ ਕਿ ਬਲਰਾਮ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਗੀਤ ਗਾਉਂਦਾ ਸੀ। ਉਹ ਜਹਾਨਾਬਾਦ ਰੋਡ ਉੱਤੇ ਏਸੇਂਟ ਪਬਲਿਕ ਸਕੂਲ ਦੇ ਕੋਨੇ ਵਿੱਚ ਸਥਿਤ ਆਪਣੀ ਦੁਕਾਨ ਮੋਦੀ ਚਾਹ ਦੇ ਬਾਹਰ ਹੀ ਸੌਂਦਾ ਸੀ। ਮੰਗਲਵਾਰ ਨੂੰ ਦੁਕਾਨ ਦੇ ਕੋਲ ਇੱਕ ਰਿਸਾਰਟ ਵਿੱਚ ਅਖੰਡ ਰਾਮਾਇਣ ਦਾ ਪ੍ਰੋਗਰਾਮ ਸੀ, ਜਿਸ ਵਿੱਚ ਉਸ ਨੂੰ ਵੀ ਬੁਲਾਇਆ ਗਿਆ ਸੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹ ਆਪਣੇ ਦੁਕਾਨ ਦੇ ਬਾਹਰ ਚਾਰਪਾਈ ਵਿੱਚ ਸੋ ਗਿਆ, ਪਰ ਸਵੇਰੇ ਉਸ ਦੀ ਲਾਸ਼ ਦੇਖੀ ਗਈ। ਸਥਾਨਕ ਲੋਕਾਂ ਮੁਤਾਬਕ ਬਲਰਾਮ ਦੀਆਂ ਇੱਟਾਂ ਨਾਲ ਕੁਚਲਕੇ ਹੱਤਿਆ ਕੀਤੀ ਗਈ ਹੈ। pm narendra modi tea stall shopkeeper murder in kanpur ਉਧਰ ਜਦੋਂ ਇਸ ਘਟਨਾ ਬਾਰੇ ਸਥਾਨਕ ਲੋਕਾਂ ਨੇ ਪੋਲਿਸਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...

PTC NETWORK