ਪੋਟਾਸ਼ ਬਲਾਸਟ ਮਾਮਲੇ 'ਚ ਵੱਡੀ ਕਰਵਾਈ, ਪੁਲਿਸ ਨੇ ਗਿਰਫ਼ਤਾਰ ਕੀਤੇ ਨਾਬਾਲਿਗ ਬੱਚੇ
ਅਜਨਾਲਾ , 20 ਅਪ੍ਰੈਲ 2022: ਅਜਨਾਲਾ ਵਿਚ ਵਾਪਰੇ ਪੋਟਾਸ਼ ਧਮਾਕੇ 'ਚ ਜਿੱਥੇ ਇਕ ਨਾਬਾਲਗ ਲੜਕੇ ਦੀ ਜਾਨ ਚਲੀ ਗਈ ਸੀ ਉੱਥੇ ਹੀ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਸਨ। ਹਾਸਿਲ ਜਾਣਕਰੀ ਮੁਤਾਬਕ ਹਸਪਤਾਲ 'ਚ ਜ਼ੇਰੇ ਇਲਾਜ ਇਕ ਜ਼ਖ਼ਮੀ ਬੱਚੇ ਦਾ ਇਕ ਹੱਥ ਅਤੇ ਪੈਰ ਧਮਾਕੇ ਦੌਰਾਨ ਜ਼ਿਆਦਾ ਪ੍ਰਭਾਵਿਤ ਹੋਣ ਕਰਕੇ ਕੱਟਣਾ ਪੈ ਗਿਆ। ਇਹ ਵੀ ਪੜ੍ਹੋ: ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਅੱਜ ਪੇਸ਼ੀ, ਰੈਗੂਲਰ ਬੇਲ 'ਤੇ ਹੋਵੇਗੀ ਸੁਣਵਾਈ ਇਸ ਮਾਮਲੇ ਵਿਚ ਪੁਲਿਸ ਵੱਲੋਂ ਦੋ ਨਾਬਾਲਿਗ ਬੱਚਿਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਲੁਧਿਆਣਾ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਬੱਚਿਆਂ ਜ਼ਰੀਏ ਮੋਹਿਤ ਨਾਮਕ ਵਿਅਕਤੀ ਨੇ ਫਤਹਿਗੜ੍ਹ ਚੂੜੀਆਂ ਦੀ ਇਕ ਕਿਰਿਆਨੇ ਦੀ ਦੁਕਾਨ ਤੋਂ ਪੋਟਾਸ਼ ਮੰਗਵਾਇਆ ਸੀ। ਪੋਟਾਸ਼ (ਪੋਟਾਸ਼ੀਅਮ ਨਾਈਟ੍ਰੇਟ) ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ ਹੈ। ਪਟਾਖੇ ਬਣਾਉਣ ਲਈ ਇੱਕ ਨਿਸ਼ਚਿਤ ਮਾਤਰਾ ਵਿਚ ਇਸਦਾ ਇਸਤੇਮਾਲ ਹੁੰਦਾ ਜਿਸਦੀ ਸਰਕਾਰ ਵਲੋਂ ਇਜਾਜ਼ਤ ਦਿੱਤੀ ਜਾਂਦੀ ਹੈ, ਉਹ ਵੀ ਕੁਝ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ। ਪਰ ਹੁਣ ਕਰਿਆਨੇ ਦੀਆਂ ਦੁਕਾਨਾਂ 'ਤੇ ਇਸ ਦੀ ਆਸਾਨੀ ਨਾਲ ਉਪਲਬਧਤਾ ਨੇ ਗੰਭੀਰਤਾ ਵਧਾ ਦਿੱਤੀ ਹੈ ਹੁਣ ਪੁਲਿਸ ਉਸ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਵੀ ਭਾਲ ਕਰ ਰਹੀ ਹੈ, ਜਿੱਥੋਂ ਸ਼ੱਕੀ ਮੋਹਿਤ ਨੇ ਅਜਨਾਲਾ ਦੇ ਪਿੰਡ ਕੋਟਲੀ ਕਾਜ਼ੀਆ ਵਿਖੇ ਕਰਵਾਏ ਜਾ ਰਹੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਪਟਾਖੇ ਚਲਾਉਣ ਲਈ ਪੋਟਾਸ਼ ਲਿਆਇਆ ਸੀ। ਅਜਨਾਲਾ ਸਬ-ਡਵੀਜ਼ਨ ਦੇ ਪਿੰਡ ਕੋਟਲਾ ਕਾਜ਼ੀਆ ਵਿਖੇ ਐਤਵਾਰ ਦੇਰ ਸ਼ਾਮ ਹੋਏ ਧਮਾਕੇ ਵਿੱਚ ਇੱਕ ਬਾਲਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਪੜ੍ਹੋ: ‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਨੇ ਕੀਤੀ ਰੇਡ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ, ਮੈਚ ਨੂੰ ਤੁਰੰਤ ਰੋਕ ਦਿੱਤਾ ਗਿਆ ਸੀ। ਪਿੰਡ ਵਾਸੀਆਂ ਅਤੇ ਪੁਲਿਸ ਅਨੁਸਾਰ ਉਹ ਪੋਟਾਸ਼ ਨੂੰ ਪੀਸ ਰਹੇ ਸਨ ਜਿਸ ਦੀ ਵਰਤੋਂ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਆਤਿਸ਼ਬਾਜ਼ੀ ਲਈ ਕੀਤੀ ਜਾਣੀ ਸੀ। -PTC News