Mon, May 20, 2024
Whatsapp

Navjot Sidhu: ਨਵਜੋਤ ਸਿੱਧੂ ਦਾ ਵੱਡਾ ਐਲਾਨ, ਨਹੀਂ ਲੜਨਗੇ 2024 ਲੋਕ ਸਭਾ ਚੋਣ

ਨਵਜੋਤ ਸਿੰਘ ਸਿੱਧੂ ਨੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਐਲਾਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਅਤੇ ਹਮੇਸ਼ਾ ਪਾਰਟੀ ਨਾਲ ਖੜਾ ਰਹੇਗਾ।

Written by  KRISHAN KUMAR SHARMA -- December 16th 2023 04:51 PM -- Updated: December 16th 2023 06:10 PM
Navjot Sidhu: ਨਵਜੋਤ ਸਿੱਧੂ ਦਾ ਵੱਡਾ ਐਲਾਨ, ਨਹੀਂ ਲੜਨਗੇ 2024 ਲੋਕ ਸਭਾ ਚੋਣ

Navjot Sidhu: ਨਵਜੋਤ ਸਿੱਧੂ ਦਾ ਵੱਡਾ ਐਲਾਨ, ਨਹੀਂ ਲੜਨਗੇ 2024 ਲੋਕ ਸਭਾ ਚੋਣ

ਬਠਿੰਡਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਸ਼ਨੀਵਾਰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਐਲਾਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਅਤੇ ਹਮੇਸ਼ਾ ਪਾਰਟੀ ਨਾਲ ਖੜਾ ਰਹੇਗਾ। ਇਸ ਮੌਕੇ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਭ੍ਰਿਸ਼ਟਾਚਾਰ 'ਚ ਲਿਪਤ ਮੰਤਰੀਆਂ ਨੂੰ ਬਚਾਉਣ ਦਾ ਇਲਜ਼ਾਮ ਲਾਇਆ।

'ਪੈਸਾ ਕਿਸੇ ਕੰਮ ਲਈ, ਪਰ ਮਾਨ ਸਰਕਾਰ ਖਰਚ ਹੋਰ ਥਾਂ ਰਹੀ'


ਬਠਿੰਡਾ 'ਚ ਸ਼ਨੀਵਾਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਮਾਨ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇਕੱਲੀ ਸ਼ਰਾਬ ਦੇ ਮਾਲੀਏ 'ਚੋਂ 50 ਹਜ਼ਾਰ ਕਰੋੜ ਰੁਪਏ ਖਾ ਰਹੀ ਹੈ। ਕੇਂਦਰ ਸਰਕਾਰ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ 8 ਹਜ਼ਾਰ ਕਰੋੜ ਰੁਪਏ ਰੋਕ ਲਏ ਹਨ ਕਿਉਂਕਿ ਕੇਂਦਰ ਸਰਕਾਰ ਹਜ਼ਾਰਾਂ ਰੁਪਏ ਕਿਸੇ ਹੋਰ ਨੀਤੀ ਲਈ ਜਾਰੀ ਕਰਦੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉਹ ਪੈਸਾ ਕਿਤੇ ਹੋਰ ਖਰਚ ਕਰਦੀ ਹੈ।

'ਮਾਨ ਸਾਹਿਬ, ਯੋਗਾ ਨਾਲ ਪੰਜਾਬ ਦੇ ਹਾਲਾਤ ਨਹੀਂ ਸੁਧਰਨੇ'

ਨਵਜੋਤ ਸਿੱਧੂ ਨੇ ਕਿਹਾ ਕਿ ਚਿੱਟੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਪਰ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਪੰਜਾਬ ਵਿੱਚ ਨਸ਼ਾਖੋਰੀ ਦਾ ਬੋਲਬਾਲਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਅਰਦਾਸ ਕਰਕੇ, ਸਾਈਕਲ ਚਲਾ ਕੇ ਜਾਂ ਯੋਗਾ ਦੀਆਂ ਕਲਾਸਾਂ ਲਗਾ ਕੇ ਪੰਜਾਬ ਦੇ ਹਾਲਤ ਸੁਧਾਰਨਾ ਚਾਹੁੰਦੇ ਹਨ ਪਰ ਹਾਲਤ ਬਿਨਾਂ ਵਾਅਦੇ ਕੀਤੇ ਨਹੀਂ ਸੁਧਰਨੇ।

'ਔਰਤਾਂ ਨੂੰ 1000 ਰੁਪਏ ਦੇਣ 'ਤੇ ਫੇਲ੍ਹ ਸਰਕਾਰ'

ਸਿੱਧੂ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਵੀਆਈਪੀ ਕਲਚਰ, ਜਿਹੜੇ ਸਿਆਸਤਦਾਨਾਂ ਦੀ ਸੁਰੱਖਿਆ ਨੂੰ ਮੁਰਗਾ ਖਾਣ ਵਰਗੇ ਕਹਿੰਦੇ ਸਨ, ਤੁਸੀਂ ਖੁਦ ਆਪਣੀ ਸੁਰੱਖਿਆ ਲਈ ਵੱਡੇ-ਵੱਡੇ ਕਾਫਲੇ ਲੈ ਕੇ ਜਾਂਦੇ ਹੋ। ਮਾਈਨਿੰਗ ਦਾ ਮਾਮਲਾ ਹੋਵੇ, ਕੇਬਲ ਮਾਫੀਆ ਹੋਵੇ ਜਾਂ ਭ੍ਰਿਸ਼ਟਾਚਾਰ ਖਤਮ ਕਰਨਾ, ਸਰਕਾਰ ਹਰ ਚੀਜ਼ ਵਿੱਚ ਫੇਲ ਸਾਬਤ ਹੋਈ ਹੈ।

ਕਾਂਗਰਸ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਕਿਉਂ ਬਚਾ ਰਹੇ ਹਨ?ਉਨ੍ਹਾਂ ਦੀ ਸਰਕਾਰ ਵਿੱਚ ਮੰਤਰੀ ਰਹੇ ਫੌਜਾ ਸਿੰਘ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?

- PTC NEWS

Top News view more...

Latest News view more...

LIVE CHANNELS
LIVE CHANNELS