Thu, Apr 25, 2024
Whatsapp

Punjab Vidhan Sabha Session: ਵਿਧਾਨ ਸਭਾ ਸੈਸ਼ਨ 'ਚ ਅੱਜ ਬਜਟ ਤੇ ਵਿਰੋਧੀਆਂ ਵੱਲੋਂ ਹੰਗਾਮਾ

ਅੱਜ ਵਿਧਾਨ ਸਭਾ ਸੈਸ਼ਨ ਦਾ ਛੇਵਾਂ ਦਿਨ ਹੈ। ਜਿਸਦੀ ਕਾਰਵਾਈ 10 ਵਜੇ ਸ਼ੁਰੂ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਸੀ।

Written by  Ramandeep Kaur -- March 11th 2023 09:54 AM -- Updated: March 11th 2023 12:15 PM
Punjab Vidhan Sabha Session: ਵਿਧਾਨ ਸਭਾ ਸੈਸ਼ਨ 'ਚ ਅੱਜ ਬਜਟ ਤੇ ਵਿਰੋਧੀਆਂ ਵੱਲੋਂ ਹੰਗਾਮਾ

Punjab Vidhan Sabha Session: ਵਿਧਾਨ ਸਭਾ ਸੈਸ਼ਨ 'ਚ ਅੱਜ ਬਜਟ ਤੇ ਵਿਰੋਧੀਆਂ ਵੱਲੋਂ ਹੰਗਾਮਾ

Punjab Vidhan Sabha Session : ਅੱਜ ਵਿਧਾਨ ਸਭਾ ਸੈਸ਼ਨ ਦਾ ਛੇਵੇਂ ਦਿਨ ਹੈ, ਜਿਸ 'ਚ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਜਿਸਦੀ ਕਾਰਵਾਈ 10 ਵਜੇ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਸੀ। ਇਸ ਬਜਟ 'ਤੇ ਅੱਜ ਲੰਮੀ ਚਰਚਾ ਕੀਤੀ ਜਾਵੇਗੀ। ਉਥੇ ਹੀ ਵਿਰੋਧੀਆਂ ਵੱਲੋਂ ਪੰਜਾਬ ਬਜਟ ਹੰਗਾਮੇ ਦੇ ਆਸਾਰ ਹਨ। 

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਜਟ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ 'ਚ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਵੱਲੋਂ ਪੇਸ ਕੀਤੇ ਪਹਿਲੇ ਬਜਟ ਨੂੰ ਲੋਕ ਮਾਰੂ ਦੱਸਿਆ ਹੈ। ਉਨ੍ਹਾਂ ਕਿਹਾ ਕੀ ਆਪ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ। 


ਉਥੇ ਹੀ ਵਿਰੋਧੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਤੰਜ ਕਸਿਆ ਹੈ। ਉਨ੍ਹਾਂ ਦਾ ਕਹਿਣਾ ਹੈ  ਮੇਰੇ ਸੂਤਰਾਂ ਅਨੁਸਾਰ ਭਗਵੰਤ ਮਾਨ ਨੂੰ ਬਦਲਣ ਦੀ ਤਿਆਰੀ ਹੈ, ਸੀਐਮ ਮਾਨ ਤਾਂ ਕੁਝ ਦਿਨ ਦਾ ਹੀ ਪ੍ਰਹੁਣਾ ਹੈ। ਨਾਲ ਹੀ ਉਨ੍ਹਾਂ ਕਿਹਾ ਕੀ ਭਗਵੰਤ ਦੀ ਕਾਰਗੁਜਾਰੀ ਤੋਂ ਹਾਈਕਮਾਨ ਖੁਸ਼ ਨਜ਼ਰ ਨਹੀਂ ਆ ਰਹੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ। 

ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੁਕਆਊਟ ਨੋਟਿਸ ਜਾਰੀ ਕਰਨ ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕੀ ਪਹਿਲਾ ਆਪਣੇ ਸਰਾਰੀ ਨੂੰ ਵੀ ਲੁਕਆਊਟ ਨੋਟਿਸ ਜਾਰੀ ਕਰੋ। 

ਇਹ ਵੀ ਪੜ੍ਹੋ: Covid-19: ਕੋਰੋਨਾ ਕਾਲ 'ਚ ਪੂਰੀ ਦੁਨੀਆਂ ਲਈ ਮਸੀਹਾ ਬਣਿਆ ਭਾਰਤ

- PTC NEWS

Top News view more...

Latest News view more...