adv-img
ਮੁੱਖ ਖਬਰਾਂ

ਡਿਪਟੀ ਕਮਿਸ਼ਨਰ ਵੱਲੋਂ 39ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼

By Ravinder Singh -- October 21st 2022 05:59 PM

ਜਲੰਧਰ : ਸੁਰਜੀਤ ਹਾਕੀ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਕਰਵਾਏ ਜਾ ਰਹੇ 39ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੋਸਟਰ ਨੂੰ ਸੁਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ ਆਈਏਐੱਸ ਵੱਲੋਂ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਦਿਆਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਹਾਕੀ ਦੇ ਬਹੁਤ ਹੀ ਰੌਮਾਂਚਿਤ ਮੁਕਾਬਲੇ ਦੇਖਣ ਨੂੰ ਮਿਲਣਗੇ।

ਡਿਪਟੀ ਕਮਿਸ਼ਨਰ ਵੱਲੋਂ 39ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼ਇਸ ਮੌਕੇ ਸੰਬੋਧਨ ਕਰਦਿਆਂ ਰਾਜਨ ਬੇਰੀ ਡਿਪਟੀ ਜਨਰਲ ਮੈਨੇਜਰ (ਰਿਟੇਲ ਸੇਲ) ਇੰਡੀਅਨ ਆਇਲ ਜਲੰਧਰ ਨੇ ਕਿਹਾ ਕਿ ਹਾਕੀ ਖਿਡਾਰੀਆਂ ਦੀ ਬਿਹਤਰੀ ਲਈ ਇੰਡੀਅਨ ਆਇਲ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਦਿੰਦਾ ਰਹੇਗਾ। ਇਸ ਮੌਕੇ ਸੁਸਾਇਟੀ ਦੇ ਮੈਂਬਰ ਐਲਆਰ ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਮਣੀਕ ਸਿੰਘ ਰੰਧਾਵਾ, ਇਕਬਾਲ ਸਿੰਘ ਸੰਧੂ, ਰਣਜੀਤ ਟੁੱਟ, ਰਣਬੀਰ ਸਿੰਘ ਟੁੱਟ, ਲੱਖੀ (ਨਾਰਵੈ), ਸੁਖਦੇਵ ਸਿੰਘ ਉੱਘੇ ਬਿਲਡਰ, ਹਰਪ੍ਰੀਤ ਸਿੰਘ ਸੀਟੀ ਗਰੁੱਪ, ਅਨਿਲ ਚੋਪੜਾ ਸੇਂਟ ਸੋਲਜ਼ਰ ਗਰੁੱਪ, ਸੰਜੀਵ ਮੜੀਆ, ਡਾ. ਨਰੋਤਮ ਸਟੇਟ ਪਬਲਿਕ ਸਕੂਲ ਵਿਸ਼ੇਸ਼ ਤੌਰ ਉਤੇ ਮੌਜੂਦ ਸਨ।

ਇਹ ਵੀ ਪੜ੍ਹੋ : ਪੈਰੋਲ 'ਤੇ ਬਾਹਰ ਡੇਰਾ ਮੁਖੀ ਦਾ ਐਲਾਨ, ਪੰਜਾਬ ਦੇ ਸੁਨਾਮ 'ਚ ਬਣੇਗਾ ਸੱਚਾ ਸੌਦਾ ਦਾ ਨਵਾਂ ਡੇਰਾ

ਇਸ ਤੋਂ ਇਲਾਵਾ ਅਮਿਤ ਗੁਪਤਾ, ਸੰਜੀਵ, ਡਾ. ਅਨੂਪ ਵੋਹਰੀ ਇਨੋਸੈਂਟ ਹਾਰਟ ਪਬਲਿਕ ਸਕੂਲ, ਡਾ. ਐੱਚ. ਐਸ. ਮਾਨ, ਡਾ. ਜੀ. ਐੱਸ. ਥਿੰਦ, ਡਾ. ਨਵਜੋਤ ਦਹੀਆ, ਡਾ. ਭਾਟੀਆ, ਭੂਸ਼ਣ ਸ਼ਰਮਾ ਸਰਕਲ ਹੈੱਡ, ਗੁਚਰਨ ਸਿੰਘ ਡਿਪਟੀ ਜੀ. ਐਮ. ਪੰਜਾਬ ਨੈਸ਼ਨ ਬੈਂਕ, ਸੁਖਦੇਵ ਸਿੰਘ ਯੂਕੋ ਬੈਂਕ, ਅਨੂਪ ਤਿਵਾੜੀ, ਰਮੇਸ਼ ਮਿੱਤਲ ਲਵਲੀ ਗਰੁੱਪ, ਨੱਥਾ ਸਿੰਘ ਗਾਖਲ (ਗਾਖਲ ਬ੍ਰਦਰਜ਼), ਏ. ਡੀ. ਸੀ. ਅਮਿਤ ਮਹਾਜਨ , ਵੀ. ਪੀ. ਬਾਜਵਾ,ਏ. ਡੀ. ਸੀ. ਐਸ. ਡੀ. ਐਮ. ਚੌਧਰੀ ਬਲਬੀਰ ਰਾਜ, ਹਰਮਿੰਦਰ ਸਿੰਘ ਤਹਿਸੀਲਦਾਰ,ਪਰਵੀਨ ਗੁਪਤਾ, ਨਰਿੰਦਰ ਪਾਲ ਜੱਜ, ਗੁਰ ਇਕਬਾਲ ਸਿੰਘ ਢਿੱਲੋਂ, ਪਰਵੀਨ ਅਹੂਜਾ (ਕੋਸਕੋ ਮੋਟਰ), ਭਵਨੂਰ ਸਿੰਘ ਬੇਦੀ ਤੇ ਰਾਜਨ ਚੋਪੜਾ ਆਦਿ ਹਾਜ਼ਰ ਸਨ।

-PTC News

 

  • Share