Sun, May 19, 2024
Whatsapp

ਮਹਿਲਾਵਾਂ ਨੂੰ 1000 ਰੁਪਏ ਨਾ ਦੇਣ 'ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਨੀਤ ਕੌਰ ਨੇ ਖੋਲ੍ਹਿਆ ਮੋਰਚਾ

Written by  Pardeep Singh -- August 25th 2022 01:07 PM -- Updated: August 25th 2022 01:11 PM
ਮਹਿਲਾਵਾਂ ਨੂੰ 1000 ਰੁਪਏ ਨਾ ਦੇਣ 'ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਨੀਤ ਕੌਰ ਨੇ ਖੋਲ੍ਹਿਆ ਮੋਰਚਾ

ਮਹਿਲਾਵਾਂ ਨੂੰ 1000 ਰੁਪਏ ਨਾ ਦੇਣ 'ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਨੀਤ ਕੌਰ ਨੇ ਖੋਲ੍ਹਿਆ ਮੋਰਚਾ

ਪਟਿਆਲਾ:ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ 'ਆਪ' ਸਰਕਾਰ ਵੱਲੋਂ ਚੋਣ ਮੁਹਿੰਮ ਦੌਰਾਨ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਨੀਤ ਕੌਰ ਨੇ ਮਾਨ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮਹੀਨੇ ਅੰਦਰ 1000 ਰੁਪਏ ਮਹਿਲਵਾਂ ਨੂੰ ਦੇਣ ਵਾਲਾ ਵਾਅਦਾ ਪੂਰਾ ਨਾ ਕੀਤਾ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।  ਪ੍ਰਨੀਤ ਕੌਰ ਵੱਲੋਂ ਪਟਿਆਲਾ ਵਿੱਚ ਮਾਰਚ ਕੱਢਿਆ ਗਿਆ ਅਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਜਲੰਧਰ ਵਿੱਚ ਨਰਸ ਦੇ ਕਤਲ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ ਅਤੇ ਪੰਜਾਬ ਵਿਚਲੇ ਲਾਅ ਐਂਡ ਆਰਡਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦੇਈਏ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕ ਬਿਆਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਦਾ ਖ਼ਜਾਨਾ ਖਾਲੀ ਹੈ ਅਤੇ ਪਹਿਲਾ ਖ਼ਜਾਨਾ ਭਰਿਆ ਜਾਵੇਗਾ ਅਤੇ ਫਿਰ ਹੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ। ਪ੍ਰਨੀਤ ਕੌਰ ਵੱਲੋਂ ਕੀਤੇ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਵੱਡਾ ਸੰਘਰਸ਼ ਕਰਾਂਗੇ ਇਹ ਵੀ ਪੜ੍ਹੋ:ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼ -PTC News


Top News view more...

Latest News view more...

LIVE CHANNELS
LIVE CHANNELS