Mon, Apr 29, 2024
Whatsapp

ਸੱਸ ਤੇ ਨਨਾਣ ਨੇ ਕੀਤੀ ਗਰਭਵਤੀ ਦੀ ਮਾਰ-ਕੁੱਟ

Written by  Panesar Harinder -- April 22nd 2020 03:22 PM
ਸੱਸ ਤੇ ਨਨਾਣ ਨੇ ਕੀਤੀ ਗਰਭਵਤੀ ਦੀ ਮਾਰ-ਕੁੱਟ

ਸੱਸ ਤੇ ਨਨਾਣ ਨੇ ਕੀਤੀ ਗਰਭਵਤੀ ਦੀ ਮਾਰ-ਕੁੱਟ

ਗੁਰਦਾਸਪੁਰ - ਲੌਕਡਾਊਨ ਦੌਰਾਨ ਜਿੱਥੇ ਲੋਕ ਇਨਸਾਨੀਅਤ ਦੇ ਨਾਤੇ ਲੰਗਰ ਰਾਸ਼ਨ ਆਦਿ ਨਾਲ ਇੱਕ ਦੂਜੇ ਦੀ ਮਦਦ ਕਰ ਰਹੇ ਹਨ, ਉੱਥੇ ਹੀ ਇੱਕ ਮਾਂ ਤੇ ਧੀ ਨੇ ਮਿਲ ਕੇ ਆਪਣੇ ਹੀ ਪਰਿਵਾਰ ਦੇ ਇੱਕ ਗਰਭ 'ਚ ਪਲ ਰਹੇ ਬੱਚੇ ਦੀ ਜਾਨ ਲੈਣ ਦੇ ਦਰਿੰਦਗੀ ਭਰੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦਾ ਹੈ ਜਿੱਥੇ ਮੁਸਲਿਮ ਫਿਰਕੇ ਦੀ 3 ਮਹੀਨੇ ਦੀ ਗਰਭਵਤੀ ਲੜਕੀ ਨੂੰ ਸੱਸ ਤੇ ਨਨਾਣ ਵੱਲੋਂ ਕੀਤੀ ਮਾਰਕੁੱਟ ਕਰਕੇ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤਾ ਦੇ ਪੇਟ ਅੰਦਰ ਪਲ ਰਿਹਾ ਬੱਚਾ ਮਰ ਚੁੱਕਿਆ ਹੈ ਅਤੇ ਇਸ ਵੇਲੇ ਮਹਿਲਾ ਦੀ ਜਾਨ ਬਚਾਉਣ ਲਈ ਗਰਭਪਾਤ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਹੈ। ਜਾਣਕਾਰੀ ਦਿੰਦੇ ਹੋਏ ਸੋਮਾ ਪੁੱਤਰੀ ਹਸਨਦੀਨ ਨਿਵਾਸੀ ਗਾਂਧੀਆ ਪਨਿਆੜ ਦੀ ਭੈਣ ਸੀਰਤ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸੋਮਾ ਦਾ ਵਿਆਹ ਲਗਭਗ 8 ਸਾਲ ਪਹਿਲਾਂ ਗੁੱਡੂ ਨਿਵਾਸੀ ਦਬੁਰਜੀ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਲੜਕਾ ਵੀ ਹੈ। ਸੱਸ ਤੇ ਨਨਾਣ ਨਾਲ ਸੋਮਾ ਦਾ ਅਕਸਰ ਲੜਾਈ ਝਗੜਾ ਰਹਿੰਦਾ ਸੀ ਤੇ ਉਹ ਦੋਵੇਂ ਉਸ ਨੂੰ ਘਰ ਤੋਂ ਕੱਢਣਾ ਚਾਹੁੰਦੀਆਂ ਸਨ। ਨਿੱਤ ਹੁੰਦੇ ਇਸ ਲੜਾਈ ਝਗੜੇ ਨੂੰ ਦੇਖਦੇ ਹੋਏ ਸੋਮਾ ਤੇ ਉਸ ਦਾ ਪਤੀ ਗੁੱਡੂ ਪਿੰਡ ਹਰੀਪੁਰ ਵਿੱਚ ਡੇਰਾ ਬਣਾ ਕੇ ਰਹਿਣ ਲੱਗੇ ਅਤੇ ਸੋਮਾ ਦਾ ਲੜਕਾ ਸਾਡੇ ਕੋਲ ਗਾਂਧੀਆ ਪਨਿਆੜ ਰਹਿੰਦਾ ਹੈ। ਸ਼ੁੱਕਰਵਾਰ ਸੋਮਾ ਦਾ ਪਤੀ ਗੁੱਡੂ ਆਪਣੇ ਲੜਕੇ ਨੂੰ ਲੈਣ ਆਇਆ ਹੋਇਆ ਸੀ। ਜਦੋਂ ਉਹ ਸ਼ਾਮ ਨੂੰ ਵਾਪਸ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸੋਮਾ ਦੀ ਹਾਲਤ ਬਹੁਤ ਖਰਾਬ ਸੀ। ਉਸ ਨੇ ਇਸ ਬਾਰੇ ਆਪਣੇ ਸਹੁਰੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਸੋਮਾ ਨੂੰ ਪਹਿਲਾਂ ਦੀਨਾਨਗਰ ਤੇ ਹਾਲਤ ਗੰਭੀਰ ਹੁੰਦੀ ਦੇਖ ਬਾਅਦ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ। ਸੋਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸ ਦੀ ਸੱਸ ਸਾਬੋ ਅਤੇ ਨਨਾਣ ਬਾਨੋ ਉਸ ਕੋਲ ਆਈਆਂ ਉਨ੍ਹਾਂ ਨੇ ਉਸ ਨਾਲ ਬੇਹਤਾਸ਼ਾ ਮਾਰਕੁੱਟ ਕੀਤੀ। ਇਸੇ ਮਾਰਕੁੱਟ ਦੌਰਾਨ ਉਨ੍ਹਾਂ ਨੇ ਸੋਮਾ ਦੇ ਪੇਟ ਵਿੱਚ ਵੀ ਲੱਤਾਂ ਮਾਰੀਆਂ ਜਿਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ। ਸੋਮਾ ਦੀ ਵਿਗੜਦੀ ਹਾਲਤ ਨੂੰ ਵੇਖ ਡਾਕਟਰਾਂ ਨੇ ਸ਼ਨੀਵਾਰ ਨੂੰ ਉਸ ਦਾ ਗਰਭਪਾਤ ਕੀਤਾ, ਪਰ ਅਲਟਰਾਸਾਊਂਡ ਤੋਂ ਪਤਾ ਲੱਗਿਆ ਕਿ ਉਸ ਦਾ ਗਰਭਪਾਤ ਪੂਰੀ ਤਰ੍ਹਾਂ ਨਹੀਂ ਹੋਇਆ ਜਿਸ ਕਾਰਨ ਉਸ ਦਾ ਗਰਭਪਾਤ ਦੁਬਾਰਾ ਕੀਤਾ ਜਾਵੇਗਾ। ਇਸ ਵੇਲੇ ਸੋਮਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੀਨਾਨਗਰ ਪੁਲਿਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਕਿਹਾ ਕਿ ਮੈਡੀਕਲ ਰਿਪੋਰਟ ਅਤੇ ਪੀੜਤਾ ਸੋਮਾ ਦੇ ਬਿਆਨ ਲੈਣ ਦੇ ਲਈ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਜਾ ਰਿਹਾ ਹੈ, ਅਤੇ ਪੀੜਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ। ਇੱਕ ਮਾਸੂਮ ਦਾ ਜਨਮ ਤੋਂ ਪਹਿਲਾਂ ਹੀ ਘਰੇਲੂ ਝਗੜਿਆਂ ਦੀ ਭੇਟ ਚੜ੍ਹ ਜਾਣਾ, ਸਮਾਜ 'ਚੋਂ ਮਨਫ਼ੀ ਹੁੰਦੀ ਜਾ ਰਹੀ ਇਨਸਾਨੀ ਰਿਸ਼ਤਿਆਂ ਦੀ ਕਦਰ ਕੀਮਤ ਅਤੇ ਸੁਭਾਅ 'ਚੋਂ ਖ਼ਤਮ ਹੁੰਦੇ ਸਬਰ ਵੱਲ੍ਹ ਇਸ਼ਾਰਾ ਕਰਦਾ ਹੈ। ਸਵਾਲ ਅਨੇਕਾਂ ਹਨ ਪਰ ਇਨ੍ਹਾਂ ਦੇ ਜਵਾਬ ਸਾਨੂੰ ਸਭ ਨੂੰ ਆਪਣੇ ਆਪ ਕੋਲੋਂ ਲੈਣੇ ਪੈਣਗੇ।


  • Tags

Top News view more...

Latest News view more...