ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ 'ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ?
ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ 'ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ? :ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਪੰਜਾਬ ਮੰਤਰੀ ਮੰਡਲ ਵਿੱਚੋਂ ਦਿੱਤਾ ਅਸਤੀਫ਼ਾ ਸ਼ਨੀਵਾਰ ਨੂੰ ਮਨਜ਼ੂਰ ਕਰ ਲਿਆ ਸੀ। ਜਿਸ ਤੋਂ ਬਾਅਦ ਸਿੱਧੂ ਦੇ ਅਸਤੀਫ਼ੇ ਉੱਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਵੀ ਆਪਣੀ ਮੋਹਰ ਲਾ ਦਿੱਤੀ ਸੀ। ਜਿਸ ਕਰਕੇ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਕੈਬਨਿਟ ਵਿੱਚੋਂ ਬਾਹਰ ਹੋ ਗਏ ਹਨ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੰਡੀਗੜ੍ਹ ’ਚ ਆਪਣੀ ਸਰਕਾਰੀ ਰਿਹਾਇਸ਼ ਖ਼ਾਲੀ ਕਰਨ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਸਥਿਤ ਆਪਣੀ ਕੋਠੀ ਪੁੱਜੇ ਸਨ।
[caption id="attachment_321004" align="aligncenter" width="300"]
ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ 'ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ?[/caption]
ਹੁਣ ਸਭ ਦੇ ਮਨ ਵਿੱਚ ਇਹ ਸੁਆਲ ਘੁੰਮ ਰਿਹਾ ਹੈ ਕਿ ਆਖ਼ਰ ਹੁਣ ਸਿੱਧੂ ਕੀ ਕਰਨਗੇ। ਇਸੇ ਲਈ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਸੋਚ ਕੇ ਸਿੱਧੂ ਵੱਲ ਚੋਗਾ ਵੀ ਸੁੱਟਿਆ ਕਿ ਸਿੱਧੂ ਦੁਖੀ ਹੋ ਕੇ ਉਹ ਉਨ੍ਹਾਂ ਦੀ ਪਾਰਟੀ ਵਿੱਚ ਆ ਜਾਣ ਪਰ ਸਿੱਧੂ ਨੇ ਅਜਿਹੀ ਕਿਸੇ ਪੇਸ਼ਕਸ਼ ਦਾ ਕੋਈ ਜਵਾਬ ਨਹੀਂ ਦਿੱਤਾ। ਪਾਰਟੀ ਸੂਤਰਾਂ ਮੁਤਾਬਕ ਸਿੱਧੂ ਦੇ ਪਾਰਟੀ ਨੂੰ ਅਲਵਿਦਾ ਆਖਣ ਦੀ ਕੋਈ ਸੰਭਾਵਨਾ ਨਹੀਂ ਹੈ।
[caption id="attachment_321005" align="aligncenter" width="300"]
ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ 'ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ?[/caption]
ਹੁਣ ਰਾਹੁਲ ਗਾਂਧੀ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋ ਚੁੱਕੇ ਹਨ ਪਰ ਅਜਿਹੇ ਹਾਲਾਤ ਵਿੱਚ ਉਨ੍ਹਾਂ ਬਾਰੇ ਫ਼ੈਸਲਾ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਹੀ ਲੈ ਸਕਦੀ ਹੈ।ਅਜਿਹੇ 'ਚ ਪ੍ਰਿਅੰਕਾ ਸਿੱਧੂ ਨੂੰ ਕਾਂਗਰਸ ਦੀ ਟੀਮ 'ਚ ਬਣਾਏ ਰੱਖਣ ਲਈ ਅਹਿਮ ਫੈਸਲਾ ਲੈ ਸਕਦੀ ਹੈ ਕਿਉਂਕਿ ਇਸ ਵੇਲੇ ਪ੍ਰਿਅੰਕਾ ਕਾਂਗਰਸ 'ਚ ਸਰਗਰਮੀ ਦਿਖਾ ਰਹੀ ਹੈ।ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) 'ਚ ਅਹਿਮ ਅਹੁਦਾ ਮਿਲ ਸਕਦਾ ਹੈ। ਸਿੱਧੂ ਨੂੰ ਕਾਂਗਰਸ 'ਚ ਲਿਆਉਣ ਦੇ ਪਿੱਛੇ ਵੀ ਪ੍ਰਿਅੰਕਾ ਹੀ ਸੀ।
[caption id="attachment_321002" align="aligncenter" width="300"]
ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ 'ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ?[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਰਿਸ਼ੀ ਕਪੂਰ ਨੂੰ ਲੰਬੇ ਅਰਸੇ ਬਾਅਦ ਮਿਲੀ ਆਟੇ ਦੀ ਰੋਟੀ , ਰੋਟੀ ਦੇਖ ਹੋਏ ਭਾਵੁਕ
ਦੱਸ ਦੇਈਏ ਕਿ ਪ੍ਰਿਅੰਕਾ ਨੇ ਸਿੱਧੂ ਦਾ ਕੈਬਨਿਟ ਅਹੁਦਾ ਬਰਕਰਾਰ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਂਗਰਸ 'ਚ ਚੱਲ ਰਹੇ ਫੇਰ-ਬਦਲ ਕਾਰਨ ਉਹ ਸਿੱਧੂ ਦੀ ਮਦਦ ਨਹੀਂ ਸਕੀ। ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ ਪਰ ਪਾਰਟੀ ਤੋਂ ਨਹੀਂ। ਜੇਕਰ ਪ੍ਰਿਅੰਕਾ ਦੇ ਹੱਥ 'ਚ ਕਾਂਗਰਸ ਦੀ ਕਮਾਂਡ ਆਉਂਦੀ ਹੈ ਤਾਂ ਸਿੱਧੂ ਨੂੰ ਸੰਗਠਨ 'ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
-PTCNews