ਮੁੱਖ ਖਬਰਾਂ

ਰਿਫਾਇਨਰੀ ਵਾਲੇ ਟਰੱਕ ਡਰਾਈਵਰਾਂ ਤੋਂ ਗੁੰਡਾ ਟੈਕਸ ਵਸੂਲਣ 'ਤੇ ਰੋਸ ਮੁਜ਼ਾਹਰਾ

By Ravinder Singh -- August 30, 2022 9:49 pm

ਤਲਵੰਡੀ ਸਾਬੋ : ਨੇੜਲੇ ਪਿੰਡ ਰਾਮਾਂ-ਫੁੱਲੋਖਾਰੀ ਵਿਖੇ ਲੱਗੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਜਾਣ ਵਾਲੇ ਟਰੱਕ ਚਾਲਕਾਂ ਤੋਂ ਧੱਕੇ ਨਾਲ ਗੁੰਡਾ ਟੈਕਸ ਵਸੂਲਣ ਤੋਂ ਦੁਖੀ ਟਰਾਂਸਪੋਟਰਾਂ ਤੇ ਟਰੱਕ ਡਰਾਈਵਰਾਂ ਨੇ ਧਰਨਾ ਲਗਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕੁਲਵਿੰਦਰ ਕੁਮਾਰ, ਬਲਵੰਤ ਸਿੰਘ, ਸਵਰਨਜੀਤ ਸਿੰਘ, ਰਜਿੰਦਰਪਾਲ, ਅਮਰੀਕ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਅਤੇ ਸੋਨੂੰ ਨੇ ਰਾਮਾਂ ਪੁਲਿਸ ਨੂੰ ਦਿੱਤੀ ਦਰਖਾਸਤ ਦਿੱਤੀ ਹੈ।

ਰਿਫਾਇਨਰੀ ਵਾਲੇ ਟਰੱਕ ਡਰਾਈਵਰਾਂ ਤੋਂ ਗੁੰਡਾ ਟੈਕਸ ਵਸੂਲਣ 'ਤੇ ਰੋਸ ਮੁਜ਼ਾਹਰਾਉਨ੍ਹਾਂ ਨੇ ਕਿਹਾ ਕਿ ਰਿਫਾਇਨਰੀ ਵਿੱਚ ਜਾਣ ਵਾਲੇ ਟਰੱਕਾਂ ਵਿੱਚ ਡਰਾਇਵਰੀ ਤੇ ਕੰਡਕਟਰੀ ਕਰਦੇ ਹਨ ਪ੍ਰੰਤੂ ਹੁਣ ਸਰਕਾਰ ਦੀ ਸ਼ਹਿ ਉਤੇ ਰਾਮਾਂ ਮੰਡੀ ਅਤੇ ਪਿੰਡ ਰਾਮਾਂ ਦੇ ਕੁਝ ਵਿਅਕਤੀਆਂ ਵੱਲੋਂ ਆਪਣੀ ਟਰੱਕ ਯੂਨੀਅਨ ਬਣਾਉਣ ਦੀ ਧੌਂਸ ਦੇ ਕੇ ਉਨ੍ਹਾਂ ਤੋਂ 50 ਰੁਪਏ ਵਿਅਕਤੀ ਜਬਰੀ ਗੁੰਡਾ ਟੈਕਸ ਵਸੂਲਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ, ਜੇਕਰ ਉਨ੍ਹਾਂ ਨੇ ਰਿਫਾਇਨਰੀ ਉਪਰ ਟਰੱਕ ਲਗਾਉਣੇ ਹਨ ਤਾਂ ਉਨ੍ਹਾਂ ਦੇ ਰਾਹੀਂ ਹੀ ਕੰਮ ਕਰਨਾ ਪਵੇਗਾ।

ਇਹ ਵੀ ਪੜ੍ਹੋ : ਇੰਦਰਜੀਤ ਨਿੱਕੂ ਨੇ ਇਸ਼ਾਰਿਆਂ 'ਚ ਗ਼ਲਤੀ ਹੋਣ ਦਾ ਅਹਿਸਾਸ ਮੰਨਿਆ

ਰਿਫਾਇਨਰੀ ਟਰੱਕਾਂ ਤੇ ਕੰਮ ਕਰਨ ਵਾਲੇ ਵਿਅਕਤੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਗੁੰਡਾ ਟੈਕਸ ਵਸੂਲਣ ਵਾਲਿਆਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਜਦ ਇਸ ਸਬੰਧੀ ਰਾਮਾਂ ਪੁਲਿਸ ਦੇ ਐਸ.ਐਚ.ਓ ਹਰਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟਰੱਕ ਚਾਲਕਾਂ ਦੀ ਸ਼ਿਕਾਇਤ ਆਈ ਹੈ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News

 

  • Share