Mon, Apr 29, 2024
Whatsapp

PSPCL ਨੇ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ 1690 ਤੋਂ ਵਧਾ ਕੇ ਕੀਤੀਆਂ 2,000, ਜਲਦ ਕਰੋ ਅਪਲਾਈ

Written by  Riya Bawa -- September 03rd 2022 08:28 AM -- Updated: September 03rd 2022 08:32 AM
PSPCL ਨੇ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ 1690 ਤੋਂ ਵਧਾ ਕੇ ਕੀਤੀਆਂ 2,000, ਜਲਦ ਕਰੋ ਅਪਲਾਈ

PSPCL ਨੇ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ 1690 ਤੋਂ ਵਧਾ ਕੇ ਕੀਤੀਆਂ 2,000, ਜਲਦ ਕਰੋ ਅਪਲਾਈ

ਪਟਿਆਲਾ: ਪੰਜਾਬ 'ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਵਧੀਆ ਮੌਕਾ ਹੈ। ਬਿਜਲੀ ਵਿਭਾਗ 'ਚ ਬੰਪਰ ਭਰਤੀ ਨਿਕਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਦੱਸਿਆ ਕਿ ਪੀਐਸਪੀਸੀਐਲ (PSPCL) ਨੇ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਦੀ ਗਿਣਤੀ 1690 ਤੋਂ ਵਧਾ ਕੇ 2000 ਕਰ ਦਿੱਤੀ ਹੈ। ਇੰਨਾ ਹੀ ਨਹੀਂ, ਪੀਐਸਪੀਸੀਐਲ (PSPCL) ਨੇ ਆਨਲਾਈਨ ਪ੍ਰੀਖਿਆ ਲਈ ਯੋਗਤਾ ਦੇ ਅੰਕ ਵੀ ਘਟਾ ਦਿੱਤੇ ਹਨ ਜੋ ਪਹਿਲਾਂ ਜਨਰਲ ਵਰਗ ਲਈ 30 ਪ੍ਰਤੀਸ਼ਤ ਸਨ ਹੁਣ ਜਨਰਲ ਵਰਗ ਲਈ 25 ਫੀਸਦੀ ਅਤੇ ਰਾਖਵੀਂ ਸ਼੍ਰੇਣੀ ਲਈ 25 ਫੀਸਦੀ ਸੀ ਪਰ ਹੁਣ ਜੋ ਕਿ 20 ਫੀਸਦੀ ਕਰ ਦਿੱਤੇ ਹਨ। PSPCl ਵੇਖੋ ਨੋਟੀਫਿਕੇਸ਼ਨ 2 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ, “ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮਿਤੀ: 02.09.2022 ਨੇ ਪੀ.ਐੱਸ.ਪੀ.ਵੀ.ਐਕਸ.ਐੱਲ.2022 ਦੀ ਗਿਣਤੀ ਵਧਾ ਦਿੱਤੀ ਹੈ। ਅਸਿਸਟੈਂਟ ਲਾਈਨਮੈਨਾਂ ਦੀਆਂ 1690 ਅਸਾਮੀਆਂ ਵਿੱਚੋਂ 310 ਅਸਾਮੀਆਂ ਅਤੇ ਔਨਲਾਈਨ ਪ੍ਰੀਖਿਆ ਵਿੱਚ ਯੋਗਤਾ ਪ੍ਰਾਪਤ ਅੰਕ ਜੋ ਕਿ ਪਹਿਲਾਂ ਜਨਰਲ ਵਰਗ ਲਈ 30 ਫੀਸਦੀ ਅਤੇ ਰਾਖਵੇਂ ਵਰਗ ਲਈ 25 ਫੀਸਦੀ ਸਨ, ਇਸ ਨੂੰ ਜਨਰਲ ਵਰਗ ਲਈ ਘਟਾ ਕੇ 25 ਫੀਸਦੀ ਅਤੇ ਰਾਖਵੀਂ ਸ਼੍ਰੇਣੀ ਲਈ 20 ਫੀਸਦੀ ਕਰ ਦਿੱਤਾ ਗਿਆ ਹੈ।। ਨੋਟ:- ਪੋਸਟਾਂ ਦੀ ਸ਼੍ਰੇਣੀ ਅਨੁਸਾਰ ਵਿਸਤ੍ਰਿਤ ਵੰਡ ਜਲਦੀ ਹੀ PSPCL ਦੀ ਵੈੱਬਸਾਈਟ 'ਤੇ ਅੱਪਲੋਡ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਧੇਰੇ ਵੇਰਵਿਆਂ ਲਈ ਪੀਐਸਪੀਸੀਐਲ ਦੀ ਵੈੱਬਸਾਈਟ ਨੂੰ ਦੇਖਦੇ ਰਹਿਣ।” ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ ਇਸ ਤੋਂ ਪਹਿਲਾਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਨੇ ਪਾਵਰਕਾਮ ਵੱਲੋਂ 1690 ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਦੀ ਭਰਤੀ ਪਹਿਲਾਂ ਦੀ ਤਰ੍ਹਾਂ ਅਪ੍ਰੈਂਟਿਸਸ਼ਿਪ ਦੀ ਯੋਗਤਾ ਦੇ ਆਧਾਰ 'ਤੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਸੀ। 1690 ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਵਧਾ ਕੇ 3500 ਕਰਨ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ 1690 (ਹੁਣ 2000) ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ਵਿੱਚ ਉਮਰ 37 ਸਾਲ ਤੋਂ ਵਧਾ ਕੇ 42 ਸਾਲ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਸੀ। (ਗਗਨਦੀਪ ਆਹੂਜਾ ਦੀ ਰਿਪੋਰਟ ) -PTC News


Top News view more...

Latest News view more...