Fri, Mar 31, 2023
Whatsapp

2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

Written by  Shanker Badra -- August 13th 2021 12:47 PM
2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ 2022 ਦੀ ਪਹਿਲੀ ਤਿਮਾਹੀ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੱਕ 18 ਸਾਲ ਦੀ ਉਮਰ ਦੇ ਹੋਣ ਵਾਲੇ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਕਰ ਦਿੱਤੀ ਗਈ ਹੈ। 18 ਸਾਲ ਦੇ ਹੋਣ ਵਾਲੇ ਹਰ ਵਿਅਕਤੀ ਨੂੰ ਵੋਟਰ ਬਣਾਉਣਾ ਪਹਿਲੀ ਪ੍ਰਾਥਮਿਕਤਾ ਹੈ।

2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਰਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੋਵੇਗੀ। ਪਹਿਲਾਂ ਤਾਂ ਡਰ ਮੁਕਤ ਚੋਣਾਂ ਕਰਵਾਉਣਾ ਚਣੌਤੀ ਹੁੰਦੀ ਸੀ ਪਰ ਹੁਣ ਕੋਰੋਨਾ ਦੇ ਚਲਦੇ ਬੀਮਾਰੀ ਤੋਂ ਸੁਰੱਖਿਅਤ ਚੋਣਾਂ ਕਰਵਾਉਣਾ ਵੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਦਾ ਨਾਮ ਲਿਸਟ 'ਚੋਂ ਹਟਾਉਣ ਜਾਂ ਕਟਵਾਉਣ ਦਾ ਵੱਡਾ ਮੁੱਦਾ ਰਹਿੰਦਾ ਹੈ। ਕਿਸੇ ਵੀ ਵੋਟਰ ਦੇ ਇਤਰਾਜ ਨੂੰ ਵੇਖਣ ਲਈ ਖੁਦ ਡਿਪਟੀ ਕਮਿਸ਼ਨਰ ਕੰਮ ਕਰਨਗੇ। ਵੋਟਾਂ ਦੀ ਸੁਧਾਈ ਲਈ ਤਾਰੀਖਾਂ ਜਾਰੀ ਕੀਤੀਆਂ ਜਾਣਗੀਆਂ।

2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

ਉਨ੍ਹਾਂ ਕਿਹਾ ਕਿ ਡੂਰ -ਟੂ- ਡੂਰ ਕੰਪੇਨ ਕਰਕੇ 2022 ਲਈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਘਰ - ਘਰ ਜਾ ਕੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। 80 ਸਾਲ ਤੋ ਉਪਰ ਵਾਲਿਆਂ ਲਈ ਵਿਸ਼ੇਸ਼ ਸਹੂਲਤਾਂ ਲਈ ਪ੍ਰਬੰਧ ਕੀਤਾ ਜਾਵੇਗਾ। 80 ਸਾਲ ਤੋਂ ਉਪਰ ਉਮਰ ਵਾਲੇ ਵੋਟਰਾਂ ਦੀ ਗਿਣਤੀ 4 ਲੱਖ ਤੋਂ ਵੱਧ ਹੈ। ਇੱਕ ਪੋਲਿੰਗ ਬੂਥ 'ਤੇ 1260 ਵੋਟਰਾਂ ਦੀ ਗਿਣਤੀ ਰੱਖਣ ਦਾ ਟੀਚਾ ਹੈ। ਪਹਿਲਾਂ ਇੱਕ ਪੋਲਿੰਗ ਬੂਥ 'ਤੇ ਵੋਟਰਾਂ ਦੀ ਗਿਣਤੀ 1400 ਸੀ।

2022 ਦੀ ਪਹਿਲੀ ਤਿਮਾਹੀ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ : ਮੁੱਖ ਚੋਣ ਅਧਿਕਾਰੀ

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਟਰਾਂਸਜੈਂਡਰ ਨੂੰ ਚੁਣਾਵੀ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 5 ਜਨਵਰੀ ਤੱਕ ਸਾਰੇ ਵੋਟਰਾਂ ਨੂੰ ਬੂਥ ਅਤੇ ਪੋਲਿੰਗ ਸਟੇਸ਼ਨ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਕੋਵਿਡ ਦਾ 2022 ਚੋਣਾਂ 'ਤੇ ਅਸਰ ਨਹੀਂ ਹੋਵੇਗਾ। ਪਹਿਲੀ ਵਾਰ 80 ਸਾਲ ਤੋਂ ਵਡੇਰੀ ਉਮਰ ਵਾਲੇ ਵੋਟਰਾਂ ਨੂੰ ਪੋਸਟਲ ਬੈਲਟ ਮੁਹੱਈਆ ਹੋਣਗੇ। ਕੋਵਿਡ ਦੇ ਚਲਦੇ ਇਸ ਵਾਰ ਬਜਟ ਵੀ ਵਧਾਇਆ ਗਿਆ ਹੈ।

-PTCNews

Top News view more...

Latest News view more...