Mon, Apr 29, 2024
Whatsapp

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ 'ਚ 8ਵੇਂ ਗੇੜ ਦੀ ਗਿਣਤੀ ਪੂਰੀ, ਜਾਣੋ ਕੌਣ ਚੱਲ ਰਿਹੈ ਅੱਗੇ !

Written by  Jashan A -- October 24th 2019 12:05 PM
ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ 'ਚ 8ਵੇਂ ਗੇੜ ਦੀ ਗਿਣਤੀ ਪੂਰੀ, ਜਾਣੋ ਕੌਣ ਚੱਲ ਰਿਹੈ ਅੱਗੇ !

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ 'ਚ 8ਵੇਂ ਗੇੜ ਦੀ ਗਿਣਤੀ ਪੂਰੀ, ਜਾਣੋ ਕੌਣ ਚੱਲ ਰਿਹੈ ਅੱਗੇ !

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ 'ਚ 8ਵੇਂ ਗੇੜ ਦੀ ਗਿਣਤੀ ਪੂਰੀ, ਜਾਣੋ ਕੌਣ ਚੱਲ ਰਿਹੈ ਅੱਗੇ !,ਫਗਵਾੜਾ: ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਦਾ ਕੰਮ ਲਗਾਤਾਰ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। Punjab Bypolls Result Live Updates 2019 | Jalalabad constituencyਇਸੇ ਤਹਿਤ ਫਗਵਾੜਾ ਜ਼ਿਮਨੀ ਚੋਣ ਦੀ ਵੋਟਿੰਗ ਦੀ ਗਿਣਤੀ ਵੀ ਸ਼ੁਰੂ ਹੋ ਚੁੱਕੀ ਹੈ। ਇਥੇ ਗਿਣਤੀ ਦੇ 8 ਰਾਊਂਡ ਪੂਰੇ ਹੋ ਚੁੱਕੇ ਹਨ, ਜਿੱਥੇ ਕਾਂਗਰਸ ਪਾਰਟੀ ਹੀ ਲੀਡ ਕਰ ਰਹੀ ਹੈ। ਜਿਸ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਕੁੱਲ 10788 ਵੋਟਾਂ ਨਾਲੋਂ ਅੱਗੇ ਚੱਲ ਰਹੇ ਹਨ। ਜਦਕਿ ਭਾਜਪਾ ਦੇ ਰਾਜੇਸ਼ ਬੱਗਾ ਦੂਜੇ ਨੰਬਰ 'ਤੇ ਹਨ ਅਤੇ ਬਸਪਾ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ 'ਤੇ ਹਨ। ਹੋਰ ਪੜ੍ਹੋ: ਫਗਵਾੜਾ: ਕਾਂਗਰਸੀ ਉਮੀਦਵਾਰ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ, ਚੋਣ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ Maharashtra 288 And Haryana 90 Assembly elections Results will come todayਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਇਸ ਦੌਰਾਨ ਅਕਾਲੀ -ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸਨ। -PTC News


Top News view more...

Latest News view more...