ਪੰਜਾਬ ਮੰਤਰੀ ਮੰਡਲ ਵੱਲੋਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ
ਪੰਜਾਬ ਮੰਤਰੀ ਮੰਡਲ ਵੱਲੋਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ:ਪੰਜਾਬ ਮੰਤਰੀ ਮੰਡਲ ਨੇ ਸੂਬੇ ਦੀ ਦੇਹਾਤੀ ਰਿਣ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਸਹਿਕਾਰੀ ਬੈਂਕਾਂ ਤੋਂ ਰਿਣ ਪ੍ਰਾਪਤੀ ਲਈ ਕਿਸਾਨਾਂ ਨੂੰ ਸੁਵਿਧਾ ਪ੍ਰਦਾਨ ਕਰਾਉਣ ਵਾਸਤੇ ਵੀ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਦੇ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐਸ.ਸੀ.ਬੀ.) ਵਿੱਚ ਰਲੇਵੇਂ ਨੂੰ ਹਰੀ ਝੰਡੀ ਦੇ ਦਿੱਤੀ ਹੈ।ਮੰਤਰੀ ਮੰਡਲ ਨੇ ਡੀ.ਸੀ.ਸੀ.ਬੀ. ਦੇ ਪੀ.ਐਸ.ਸੀ.ਬੀ. ਵਿੱਚ ਰਲੇਵੇਂ ਦੇ ਰਾਹੀਂ ਸੂਬੇ ਦੇ ਤਿੰਨ ਸੂਤਰੀ ਸਹਿਕਾਰੀ ਰਿਣ ਢਾਂਚੇ ਨੂੰ ਦੋ ਸੂਤਰੀ ਢਾਂਚੇ ਵਿੱਚ ਤਬਦੀਲ ਕਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਪੀ.ਐਸ.ਸੀ.ਬੀ ਹੁਣ ਇਕ ਵੱਡੀ ਬੈਂਕ ਬਣ ਜਾਵੇਗੀ।ਇਸ ਦੇ ਨਾਲ ਪੀ.ਐਸ.ਸੀ.ਬੀ ਲਈ ਦੇਹਾਤੀ ਰਿਣ ਦੇ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਵਾਸਤੇ ਰਾਹ ਪੱਧਰਾ ਹੋ ਗਿਆ ਹੈ।
[caption id="attachment_224517" align="aligncenter" width="300"]
ਪੰਜਾਬ ਮੰਤਰੀ ਮੰਡਲ ਵੱਲੋਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ[/caption]
ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਆਰ.ਬੀ.ਆਈ. ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਦੇ ਅਨੁਸਾਰ ਸਾਰੀਆਂ ਡੀ.ਸੀ.ਸੀ. ਬੈਂਕਾਂ ਦੀ ਲਈ ਘੱਟੋ-ਘੱਟ ਪੂੰਜੀ ਸਮਰਥਾ ਦਰ ਨੌ ਫ਼ੀਸਦੀ (ਸੀ.ਆਰ.ਏ.ਆਰ) ਜ਼ਰੂਰੀ ਹੋਵੇਗੀ।ਹਾਲਾਂਕਿ ਵਰਤਮਾਨ ਸਮੇਂ ਡੀ.ਸੀ.ਸੀ. ਬੈਂਕਾਂ ਲਈ ਨੌਾ ਫ਼ੀਸਦੀ ਸੀ.ਆਰ.ਏ.ਆਰ. ਲੋੜੀਂਦੀ ਹੈ ਪਰ ਬਹੁਮਤ ਬੈਂਕਾਂ ਲਈ ਆਪਣੇ ਕਾਰੋਬਾਰ ਵਿੱਚ ਵਾਧਾ ਕਰਨਾ ਅਤੇ ਲਾਭ ਨੂੰ ਵਧਾਉਣਾ ਬਹੁਤ ਮੁਸ਼ਕਲ ਬਣਿਆ ਹੋਇਆ ਹੈ।ਅੱਗੇ ਹੋਰ ਪੂੰਜੀ ਤੋਂ ਬਿਨਾ ਆਰ.ਬੀ.ਆਈ. ਵੱਲੋਂ ਨਿਰਧਾਰਤ ਸੀ.ਆਰ.ਏ.ਆਰ. ਸ਼ਰਤ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।ਇਨ੍ਹਾਂ ਹਾਲਤਾਂ ਵਿੱਚ ਸੂਬੇ 'ਚ ਸਹਿਕਾਰੀ ਰਿਣ ਢਾਂਚਾ ਗੰਭੀਰ ਮੁਸ਼ਕਲਾਂ ਦਾ ਸਾਹਿਮਣਾ ਕਰ ਰਿਹਾ ਹੈ।ਸਹਿਕਾਰੀ ਬੈਂਕਾਂ ਲਈ ਆਰ.ਬੀ.ਆਈ. ਵੱਲੋਂ ਨਿਰਧਾਰਤ ਲਾਜ਼ਮੀ ਸੀ.ਆਰ.ਏ.ਆਰ. ਸ਼ਰਤ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਪਿਛਲੇ ਸਮੇਂ 307 ਕਰੋੜ ਰੁਪਏ ਦੀ ਪੂੰਜੀ ਰਾਸ਼ੀ ਦੀ ਵਿਵਸਥਾ ਕੀਤੀ।ਇਸ ਰਲੇਵੇਂ ਨਾਲ ਸੂਬੇ ਵਿੱਚ ਸਹਿਕਾਰੀ ਬੈਂਕ ਨੂੰ ਵਿੱਤੀ ਅਤੇ ਢਾਂਚੇ ਦੇ ਰੂਪ ਵਿੱਚ ਮਜ਼ਬੂਤ ਮਿਲੇਗੀ।
[caption id="attachment_224518" align="aligncenter" width="351"]
ਪੰਜਾਬ ਮੰਤਰੀ ਮੰਡਲ ਵੱਲੋਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ[/caption]
ਇਸ ਰਲੇਵੇਂ ਤੋਂ ਬਾਅਦ ਇਕਹਿਰੀ ਸੰਸਥਾ ਦੀ ਪੂੰਜੀ ਸਮਰਥਾ 13-14 ਫ਼ੀਸਦੀ ਦੇ ਵਿੱਚਕਾਰ ਹੋਵੇਗੀ।ਇਸ ਦੇ ਨਾਲ ਸਹਿਕਾਰੀ ਬੈਂਕਾਂ ਨੂੰ ਆਪਣਾ ਕਾਰੋਬਾਰ ਵਧਾਉਣ ਦੀ ਆਗਿਆ ਮਿਲੇਗੀ ਅਤੇ ਇਹ ਪੂੰਜੀ ਸਮਰਥਾ ਦੇ ਸਬੰਧ ਵਿੱਚ ਆਰ.ਬੀ.ਆਈ. ਦੀਆ ਸ਼ਰਤਾਂ ਪੂਰੀਆ ਕਰ ਸਕਣਗੀਆਂ।ਇਸਦੇ ਨਾਲ ਬੈਂਕ ਦਾ ਲਾਭ ਵਧੇਗਾ ਅਤੇ ਅਤਿਆਧੂਨਿਕ ਤਕਨਾਲੋਜੀ ਅਪਣਾਉਣ ਵਿੱਚ ਮਦਦ ਮਿਲੇਗੀ।ਇਸ ਦੇ ਨਾਲ ਸੂਬੇ ਵਿੱਚ ਗਾਹਕਾਂ ਅਤੇ ਕਿਸਾਨਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।ਇਸ ਵੇਲੇ ਤਕਰੀਬਨ ਨੌ ਲੱਖ ਕਿਸਾਨ ਹਨ ਜਿਨ੍ਹਾਂ ਕੋਲ ਸੂਬੇ ਵਿੱਚ ਸਹਿਕਾਰੀ ਬੈਂਕਾਂ ਦੇ ਕਿਸਾਨ ਕ੍ਰੈਡਿਟ ਕਾਰਡ ਹਨ ਅਤੇ ਇਹ ਪ੍ਰਚਲਿਤ ਸਹਿਕਾਰੀ ਢਾਂਚੇ'ਤੇ ਰਿਣ ਲਈ ਨਿਰਭਰ ਕਰਦੇ ਹਨ।
[caption id="attachment_224516" align="aligncenter" width="300"]
ਪੰਜਾਬ ਮੰਤਰੀ ਮੰਡਲ ਵੱਲੋਂ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ[/caption]
ਗ਼ੌਰਤਲਬ ਹੈ ਕਿ ਡੀ.ਸੀ.ਸੀ. ਬੈਂਕਾਂ ਦੇ ਰਲੇਵੇਂ ਨਾਲ ਨਿਯਮਿਤ ਆਧਾਰ 'ਤੇ ਸੀ.ਆਰ.ਏ.ਆਰ. ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪ੍ਰਮੁੱਖ ਤੌਰ 'ਤੇ ਲਾਹੇਵੰਦ ਹੋਵੇਗਾ।ਇਸ ਦੇ ਨਾਲ ਸੂਬੇ ਵਿੱਚ ਸਹਿਕਾਰੀ ਬੈਂਕ ਢਾਂਚੇ ਦਾ ਲਾਭ ਵਧੇਗਾ।ਇਸ ਦੇ ਨਾਲ ਕਿਸਾਨਾਂ ਲਈ ਰਿਣ ਦੇ ਨਿਯਮਿਤ ਵਹਾਅ ਵਿੱਚ ਵਾਧਾ ਹੋਵੇਗਾ।ਕੰਪਿਊਟਰੀਕਰਨ ਅਤੇ ਹੋਰ ਪ੍ਰਬੰਧਕੀ ਖਰਚਿਆਂ ਵਿੱਚ ਕਮੀ ਆਵੇਗੀ।ਇਸ ਨਾਲ ਮਾਨਵੀ ਸਰੋਤਾਂ ਦਾ ਪ੍ਰਬੰਧਨ ਅਤੇ ਕਰ ਦੀ ਪਾਲਨਾ ਵੀ ਵਧੀਆ ਤਰੀਕੇ ਨਾਲ ਹੋ ਸਕੇਗੀ।
-PTCNews