Mon, Apr 29, 2024
Whatsapp

Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ

Written by  Shanker Badra -- September 18th 2021 12:55 PM -- Updated: September 18th 2021 01:27 PM
Punjab Congress Crisis  : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ

Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) 'ਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਇਸ ਹੱਦ ਤੱਕ ਸਿਖਰਾਂ 'ਤੇ ਪਹੁੰਚ ਚੁੱਕਿਆ ਹੈ ਕਿ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਫ਼ੋਨ ਕਰਕੇ ਅਸਤੀਫ਼ਾ ਮੰਗਿਆ ਸੀ। ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ 'ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਗਿਆ ਸੀ। [caption id="attachment_534412" align="aligncenter" width="300"] Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ[/caption] ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੁਪਹਿਰ 3:00 ਵਜੇ ਰਾਜਪਾਲ ਭਵਨ ਜਾਣਗੇ। ਕੈਪਟਨ ਦੇ ਸਲਾਹਕਾਰ ਅਤੇ ਉਐਸਡੀ ਸਰਕਾਰੀ ਰਿਹਾਇਸ਼ ਪਹੁੰਚਣੇ ਸ਼ੁਰੂ ਹੋ ਗਏ ਹਨ। ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਹਨ। ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਚੰਨੀ ਦੇ ਡਿਪਟੀ ਸੀਐਮ ਬਣਾਏ ਜਾਣ ਦੀਆਂ ਚਰਚਾਵਾਂ ਵੀ ਜਾਰੀ ਹਨ। ਇਸ ਦੇ ਇਲਾਵਾ ਵਿਧਾਇਕ ਪਰਗਟ ਸਿੰਘ , ਵਿਧਾਇਕ ਮਦਲ ਲਾਲ ਜਲਾਲਪੁਰ , ਸਿੱਧੂ ਨਵੇਂ ਮੰਤਰੀ ਹੋ ਸਕਦੇ ਹਨ। [caption id="attachment_534414" align="aligncenter" width="300"] Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ[/caption] ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਤਾਂ ਪਾਰਟੀ ਵੀ ਛੱਡ ਦੇਵਾਂਗਾ। ਦਰਅਸਲ 'ਚ ਪੰਜਾਬ ਕਾਂਗਰਸ 'ਚ ਜਾਰੀ ਅੰਦਰੂਨੀ ਕਲੇਸ਼ ਦੇ ਚਲਦਿਆਂ ਅੱਜ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ। ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਮਗਰੋਂ ਸ਼ੁੱਕਰਵਾਰ ਅੱਧੀ ਰਾਤ ਨੂੰ ਸੋਸ਼ਲ ਮੀਡੀਆ ਉੱਤੇ ਵਿਧਾਇਕ ਦਲ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਸੀ। [caption id="attachment_534406" align="aligncenter" width="298"] Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ[/caption] ਹਰੀਸ਼ ਰਾਵਤ ਨੇ ਟਵੀਟ ਵਿੱਚ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਕਈ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਸੱਦਣ ਲਈ ਕਿਹਾ ਗਿਆ ਸੀ। ਇਸ ਮੀਟਿੰਗ ਦੇ ਵਿੱਚ ਕੇਂਦਰੀ ਅਬਜ਼ਰਵਰ ਦੇ ਤੌਰ 'ਤੇ ਅਜੇ ਮਾਕਨ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਬੈਠਕ ਦੇ ਬਾਅਦ ਰਿਪੋਰਟ ਤਿਆਰ ਕਰ ਕੇ ਹਾਈ ਕਮਾਨ ਨੂੰ ਭੇਜੀ ਜਾਵੇਗੀ। ਓਧਰ ਕੈਪਟਨ ਖੇਮੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ 2 ਵਜੇ ਦਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਬੈਠਕ ਦਾ ਸੱਦਾ ਦਿੱਤਾ ਗਿਆ ਹੈ। [caption id="attachment_534416" align="aligncenter" width="284"] Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ[/caption] ਦੱਸਿਆ ਜਾਂਦਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਦਿੱਤੇ ਜਾ ਰਹੇ ਬਿਆਨਾਂ 'ਤੇ ਵਿਧਾਇਕ ਦਲ ਦੀ ਮੀਟਿੰਗ ਕਰਵਾਉਣ ਦੀ ਮੰਗ ਉੱਠੀ ਸੀ। ਇਸ ਸਬੰਧੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਮੰਗ ਕੀਤੀ ਗਈ ਸੀ। ਸਾਢੇ ਚਾਰ ਸਾਲਾਂ ਵਿਚ ਕੋਈ ਵਾਅਦਾ ਪੂਰਾ ਨਾ ਕਰਨ ਸਬੰਧੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੈਪਟਨ 'ਤੇ ਇਲਜ਼ਾਮ ਲਗਾਏ ਜਾ ਰਹੇ ਸੀ ਅਤੇ ਕੈਪਟਨ ਨੂੰ ਹਟਾਉਣ ਦੀ ਵੀ ਮੰਗ ਕੀਤੀ ਗਈ ਸੀ। [caption id="attachment_534415" align="aligncenter" width="300"] Punjab Congress Crisis : ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ : ਸੂਤਰ[/caption] ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਕੁੱਝ ਬਾਗੀ ਮੰਤਰੀਆਂ ਦੀ ਬਗਾਵਤ ਤੋਂ ਬਾਅਦ ਏਆਈਸੀਸੀ ਨੇ ਦਾਖ਼ਲ ਦੇ ਕੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ਨੀਵਾਰ ਦਾ ਦਿਨ ਇਹ ਤੈਅ ਕਰੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਬਹੁਤੇ ਵਿਧਾਇਕਾਂ ਨੂੰ ਕਬੂਲ ਹੈ ਜਾਂ ਨਹੀਂ। ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਕੈਪਟਨ ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ ਅਤੇ ਪਿਛਲੇ ਦਿਨੀਂ ਹਰੀਸ਼ ਰਾਵਤ ਨਾਲ ਦੇਹਰਾਦੂਨ ਵਿਖੇ ਬੈਠਕ ਵੀ ਕੀਤੀ ਸੀ। -PTCNews


Top News view more...

Latest News view more...