Punjab elections 2022: ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਛੱਡੀ ਕਾਂਗਰਸ
ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਸਿਆਸਤ ਦਿਨੋਂ -ਦਿਨ ਭਖਦੀ ਜਾ ਰਹੀ ਹੈ। ਪੰਜਾਬ ਕਾਂਗਰਸ 'ਚ ਟਿਕਟ ਦੀ ਵੰਡ ਨੂੰ ਲੈ ਕੇ ਲਗਾਤਾਰ ਬਗਾਵਤ ਵੀ ਜਾਰੀ ਹੈ ਇਸ ਵਿਚਾਲੇ ਅੱਜ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ।
ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਕੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ।The decisions we take determine our fate. My resignation from INC, the only Indian political party I have ever been a member of. pic.twitter.com/d8Amizfebg — Jassi Khangura (@JassiKhangura) January 30, 2022
ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਕਾਂਗਰਸ ਵਿੱਚ ਆਪਣੇ 20 ਸਾਲਾਂ ਦੇ ਸਫ਼ਰ ਨੂੰ ਇੱਕ ਮਹੱਤਵਪੂਰਨ ਅਤੇ ਭਾਵਨਾਤਮਕ ਯਾਤਰਾ ਦੱਸਿਆ ਹੈ। ਉਨ੍ਹਾਂ ਕਾਂਗਰਸ ਵਿੱਚ ਆਪਣੇ ਪਿਤਾ ਦੇ 60 ਸਾਲਾਂ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ ਹੈ। ਉਹ ਕਈ ਵਾਰ ਵਿਧਾਨ ਸਭਾ ਚੋਣਾਂ ਲੜਨ ਦਾ ਮੌਕਾ ਦੇਣ ਲਈ ਆਪਣੀ ਮਾਂ ਅਤੇ ਕਾਂਗਰਸ ਦਾ ਧੰਨਵਾਦ ਕਰ ਚੁੱਕੇ ਹਨ।
ਜਸਬੀਰ ਸਿੰਘ ਖੰਗੂੜਾ ਨੇ ਆਪਣੇ ਟਵੀਟ 'ਚ ਕਿਹਾ "ਜੋ ਫੈਸਲੇ ਅਸੀਂ ਲੈਂਦੇ ਹਾਂ ਉਹ ਸਾਡੀ ਕਿਸਮਤ ਨੂੰ ਨਿਰਧਾਰਤ ਕਰਦੇ ਹਨ। INC ਤੋਂ ਮੇਰਾ ਅਸਤੀਫਾ, ਇਕਲੌਤੀ ਭਾਰਤੀ ਸਿਆਸੀ ਪਾਰਟੀ ਜਿਸਦਾ ਮੈਂ ਕਦੇ ਮੈਂਬਰ ਰਿਹਾ ਹਾਂ।"
ਇੱਥੇ ਪੜ੍ਹੋ- ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:
-PTC News