Mon, Apr 29, 2024
Whatsapp

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ,3 ਖ਼ਾਲਿਸਤਾਨੀ' ਹਥਿਆਰਾਂ ਸਮੇਤ ਕਾਬੂ

Written by  Shanker Badra -- October 15th 2018 11:02 PM -- Updated: October 16th 2018 12:54 PM
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ,3 ਖ਼ਾਲਿਸਤਾਨੀ' ਹਥਿਆਰਾਂ ਸਮੇਤ ਕਾਬੂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ,3 ਖ਼ਾਲਿਸਤਾਨੀ' ਹਥਿਆਰਾਂ ਸਮੇਤ ਕਾਬੂ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ,3 ਖ਼ਾਲਿਸਤਾਨੀ' ਹਥਿਆਰਾਂ ਸਮੇਤ ਕਾਬੂ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ 3 ਖ਼ਾਲਿਸਤਾਨੀ ਬਦਮਾਸ਼ਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ ਇਨ੍ਹਾਂ ਦਾ ਇੱਕ ਮਾਸਟਰਮਾਈਂਡ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ 02 ਅਕਤੂਬਰ ਦੀ ਰਾਤ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਝਿੰਝਾਣਾ ਥਾਣੇ ਦੇ ਪਿੰਡ ਕਮਾਲਪੁਰ ਦੀ ਚੈੱਕਪੋਸਟ 'ਤੇ ਇਨ੍ਹਾਂ ਮੁਲਜ਼ਮਾਂ ਨੇ ਹਮਲਾ ਕਰਕੇ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੇ ਵਰਮਾ ਨੂੰ ਗੋਲੀ ਮਾਰ ਕੇ ਹਥਿਆਰ ਲੁੱਟ ਲਏ ਸਨ।ਪੁਲਿਸ ਮੁਤਾਬਕ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕੀਤਾ ਜਾਣਾ ਸੀ।ਪੁਲਿਸ ਵਲੋਂ ਬਰਾਮਦ ਕੀਤਾ ਗਿਆ ਅਸਲਾ ਮੁਲਜ਼ਮਾਂ ਨੇ ਇਕ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੁਕਾ ਕੇ ਰੱਖਿਆ ਸੀ।ਇਸ ਗਿਰੋਹ ਦਾ ਮਾਸਟਰਮਾਈਂਡ ਜਰਮਨ ਅਜੇ ਵੀ ਫਰਾਰ ਹੈ ਜੋ ਪੰਜਾਬ ਵਿਚ ਖਾਲਿਸਤਾਨ ਸਮਰਥਕਾਂ ਦੇ ਸੰਪਰਕ ਵਿਚ ਹੈ। ਮੇਰਠ ਦੇ ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੇ ਅੱਜ ਸ਼ਾਮਲੀ 'ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਬਦਮਾਸ਼ ਲੁੱਟੇ ਗਏ ਹਥਿਆਰਾਂ ਅਤੇ ਕਾਰਤੂਸਾਂ ਨੂੰ ਗਿਰੋਹ ਦੇ ਮਾਸਟਰਮਾਈਂਡ ਜਰਮਨ ਨੂੰ ਦੇਣ ਜਾ ਰਹੇ ਹਨ ਅਤੇ ਲੁੱਟੇ ਗਏ ਅਸਲੇ ਨੂੰ ਟਰੱਕ ਰਾਹੀਂ ਪੰਜਾਬ ਲਿਜਾਇਆ ਜਾਣਾ ਸੀ।ਜਿਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਨੇ ਅੱਜ ਸਵੇਰੇ ਲਗਭਗ ਤਿੰਨ ਵਜੇ ਇਨ੍ਹਾਂ ਬਦਮਾਸ਼ਾਂ ਦਾ ਪਿੱਛਾ ਕੀਤਾ।ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਰੰਗਾਨਾ ਦੇ ਜੰਗਲਾਂ ਵਿੱਚ ਅੱਜ ਸਵੇਰੇ ਲਗਭਗ ਤਿੰਨ ਵਜੇ ਪੁਲਿਸ ਤੇ 'ਖ਼ਾਲਿਸਤਾਨੀਆਂ' ਵਿਚਾਲੇ ਹੋਏ ਮੁਕਾਬਲੇ 'ਚ ਪੁਲਿਸ ਨੇ ਚੌਸਾਨਾ ਚੌਕੀ ਦੇ ਨਾਕੇ 'ਤੇ ਰਾਈਫ਼ਲ-ਲੁੱਟ ਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ।ਇਸ ਮੁਕਾਬਲੇ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਐੱਸਓਜੀ ਇੰਚਾਰਜ ਸਤਪਾਲ ਸਿੰਘ, ਚੌਸਾਨਾ ਪੁਲਿਸ ਚੌਕੀ ਦੇ ਇੰਚਾਰਜ ਅਜੇ ਕਸਾਨਾ ਤੇ ਸਿਪਾਹੀ ਜਗਦੀਸ਼ ਪੂਨੀਆ ਇਨ੍ਹਾਂ ਸ਼ਰਾਰਤੀ ਅਨਸਰਾਂ ਦੀਆਂ ਗੋਲੀਆਂ ਨਾਲ ਫੱਟੜ ਹੋ ਗਏ ਜਦਕਿ ਪੁਲਿਸ ਦੀ ਜਵਾਬੀ ਗੋਲੀਬਾਰੀ `ਚ ਦੋ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦਕਿ ਇੱਕ ਗ੍ਰੰਥੀ ਕਰਮ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਏਡੀਜੀ ਨੇ ਦੱਸਿਆ ਕਿ ''ਰਾਈਫ਼ਲ ਲੁੱਟ ਕਾਂਡ ਨੂੰ ਚਾਰ ਜਣਿਆਂ ਨੇ ਅੰਜਾਮ ਦਿੱਤਾ ਸੀ।ਜਿਨ੍ਹਾਂ ਵਿੱਚ ਅੱਜ ਮੁਕਾਬਲੇ ਦੌਰਾਨ ਫੜੇ ਗਏ ਦੋ ਮੁਲਜ਼ਮ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਕੁਲਵੰਤ ਸਿੰਘ ਨਿਵਾਸੀ ਧਲਾਵਲੀ ਥਾਣਾ ਗੰਗੋਹ ਜਿ਼ਲ੍ਹਾ ਸਹਾਰਨਪੁਰ ਅਤੇ ਅਮਰੀਤ ਸਿੰਘ ਉਰਫ਼ ਅੰਮ੍ਰਿਤ ਨਿਵਾਸੀ ਸੇਕਟਰ ਛੇ ਵਿਕਾਸ ਨਗਰ-ਕਰਨਾਲ ਦੇ ਰਹਿਣ ਵਾਲੇ ਹਨ।ਮੁੱਖ ਮੁਲਜ਼ਮ ਜਰਮਨ ਸਿੰਘ ਨਿਵਾਸੀ ਅਜ਼ੀਜ਼ਪੁਰ ਥਾਣਾ ਝਿੰਝਾਨਾ ਤੇ ਇੱਕ ਹੋਰ ਮੁਲਜ਼ਮ ਕਰਮਾ ਪੁੱਤਰ ਅਜੀਤ ਸਿੰਘ ਨਿਵਾਸੀ ਅਜ਼ੀਜ਼ਪੁਰ ਹਾਲੇ ਫ਼ਰਾਰ ਹਨ।ਇਨ੍ਹਾਂ ਬਦਮਾਸ਼ਾਂ ਨੇ ਰਾਈਫ਼ਲਾਂ ਲੁੱਟ ਕੇ ਗ੍ਰੰਥੀ ਕਰਮ ਸਿੰਘ ਕੋਲ ਗੁਰਦੁਆਰਾ ਸਾਹਿਬ ਦੇ ਕਮਰੇ `ਚ ਰੱਖ ਦਿੱਤੀਆਂ ਸਨ। ਏਡੀਜੀ ਨੇ ਦੱਸਿਆ ਹੈ ਕਿ ਉਨ੍ਹਾਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਕਈ ਖਾੜਕੂਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ।ਇਸ ਸਾਜਿਸ਼ ਦਾ ਮਾਸਟਰਮਾਈਂਡ ਜਰਮਨ ਨਾਂ ਦਾ ਵਿਅਕਤੀ ਹੈ, ਜੋ ਹਾਲੇ ਫਰਾਰ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਹਰਿਆਣਾ ਦੇ ਰਸਤਿਓਂ ਪੰਜਾਬ ਜਾਣਾ ਸੀ, ਪਰ ਸਫ਼ਲ ਨਾ ਹੋ ਸਕੇ।ਇਨ੍ਹਾਂ ਰਾਈਫ਼ਲਾਂ ਦੀ ਵਰਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੋਣ ਵਾਲੀ ਰੈਲੀ `ਤੇ ਹਮਲਾ ਕਰ ਕੇ ਹੰਗਾਮਾ ਖੜ੍ਹਾ ਕਰਨਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਕਿਸੇ ਸਿਆਸੀ ਆਗੂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦਾ ਸੀ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਫ਼ਰਾਰ ਮੁਲਜ਼ਮ ਜਰਮਨ ਸਿੰਘ ਕੋਲ ਕਾਫ਼ੀ ਮਾਤਰਾ `ਚ ਅਸਲਾ ਜਮ੍ਹਾ ਹੈ, ਜੋ ਪੰਜਾਬ ਰੋਪੜ ਲਾਗਲੇ ਇੱਕ ਪਿੰਡ ਵਿੱਚ ਲੁਕਾ ਕੇ ਰੱਖੇ ਗਏ ਹਨ।ਇਸ ਦੀ ਵਰਤੋਂ ਖ਼ਾਸ ਤੌਰ `ਤੇ ਬਾਦਲ ਦੀਆਂ ਰੈਲੀਆਂ ਵਿੱਚ ਬਦਅਮਨੀ ਫੈਲਾਉਣ ਲਈ ਕੀਤੀ ਜਾਣੀ ਸੀ। -PTCNews


Top News view more...

Latest News view more...