ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ
ਉਥੇ ਹੀ ਪਾਵਰਕਾਮ ਦੀ ਟੇਕ ਮੌਨਸੂਨ ਉੱਤੇ ਲੱਗੀ ਹੋਈ ਹੈ ਜਦਕਿ ਪੰਜਾਬ ਵਿੱਚ ਕਈ ਥਾਵਾਂ ਤੇ ਪਿਛਲੇ ਦਿਨਾਂ ਤੋਂ ਮੀਂਹ ਪੈਣ ਦੇ ਨਾਲ ਮੰਗ ਵਿੱਚ ਬਹੁਤਾ ਇਜ਼ਾਫਾ ਨਹੀਂ ਹੋਇਆ। ਜਿਸ ਨਾਲ ਪਾਵਰਕਾਮ ਨੂੰ ਫਿਲਹਾਲ ਰਾਹਤ ਹੈ। ਉਥੇ ਹੀ ਪੰਜਾਬ ਦੀਆਂ ਕਈ ਥਾਵਾਂ ਉੱਤੇ ਮੀਂਹ ਦੀ ਘਾਟ ਕਾਰਨ ਬਿਜਲੀ ਦੀ ਮੰਗ ਵੱਧ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 14 ਹਜ਼ਾਰ MW ਤੋਂ ਵੀ ਟੱਪ ਗਈ ਸੀ।
ਉਧਰ ਦੂਜੇ ਪਾਸੇ ਕੋਲੇ ਦੇ ਮੰਗ ਵੱਧਣ ਕਾਰਨ ਕੋਲੇ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪਿਛਲੇ ਸਾਲ ਪੰਜਾਬ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿੱਚ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਪੰਜਾਬੀਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਲਗਪਗ ਠੱਪ ਹੋ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਝੋਨੇ ਦੇ ਸ਼ੀਜਨ ਵਿੱਚ ਬਿਜਲੀ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਉੱਧਰ ਪਾਵਰਕਾਮ ਦਾ ਦਾਅਵਾ ਹੈ ਕਿ ਕੋਲੇ ਦੀ ਘਾਟ ਆਉਣ ਕਾਰਨ ਕਈ ਥਰਮਲ ਪਲਾਂਟ ਬੰਦ ਕਰਨੇ ਪੈ ਰਹੇ ਹਨ।
ਰਿਪੋਰਟ:ਗਗਨਦੀਪ ਆਹੂਜਾ
ਇਹ ਵੀ ਪੜ੍ਹੋ:ਸ਼ਿਕਾਗੋ 'ਚ ਸੁਤੰਤਰਤਾ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ
-PTC News