Sat, Sep 21, 2024
Whatsapp

ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ

Reported by:  PTC News Desk  Edited by:  Shanker Badra -- October 31st 2018 05:15 PM
ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ

ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ

ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ:ਪੰਜਾਬ ਦਾ ਸਟਾਰ ਬੱਬੂ ਮਾਨ ਪੰਜਾਬ ਦੀ ਇਕ ਅਜਿਹੀ ਸ਼ਖਸੀਅਤਾਂ 'ਚੋਂ ਹੈ, ਜਿੰਨ੍ਹਾਂ ਨੂੰ ਸ਼ਾਨਦਾਰ ਗਾਇਕੀ, ਕਮਾਲ ਦੀ ਗੀਤਕਾਰੀ ਅਤੇ ਅਭਿਨੇਤਾ ਵਜੋਂ ਮੋਹਾਰਤ ਹਾਸਲ ਹੈ।ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦੇ ਹਨ।ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ।ਬੱਬੂ ਮਾਨ ਆਪਣੇ ਇਸ ਸੁਭਾਅ ਕਾਰਨ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ ‘ਚ ਫਸ ਚੁੱਕੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ।ਬੱਬੂ ਮਾਨ ਨੇ ਗਾਇਕੀ ਤੋਂ ਇਲਾਵਾ ਪਾਲੀਵੁੱਡ ਇੰਡਸਟਰੀ ‘ਚ ਵੀ ਚੰਗੀ ਸ਼ੋਹਰਤ ਹਾਸਲ ਕੀਤੀ ਹੈ। ਹੁਣ ਬੱਬੂ ਮਾਨ ਦੀ ਨਵੀਂ ਆਉਣ ਵਾਲੀ ਫ਼ਿਲਮ ਬਣਜਾਰਾ ਦਾ ਟ੍ਰੇਲਰ ਲਾਂਚ ਹੋ ਗਿਆ ਹੈ।ਇਹ ਫ਼ਿਲਮ ਵਿੱਚ ਇੱਕ ਟਰੱਕ ਡਰਾਈਵਰ ਦੀ ਕਹਾਣੀ ਨਜ਼ਰ ਆ ਰਹੀ ਹੈ ਤੇ ਸਾਲ 1947 ਤੋਂ ਲੈ ਕੇ ਸਾਲ 2016 ਤੱਕ ਦੇ ਪੰਜਾਬ ਦਾ ਸਫ਼ਰ ਇਸ ਫ਼ਿਲਮ ਵਿੱਚ ਦਿਖਾਇਆ ਜਾਵੇਗਾ।ਬੱਬੂ ਮਾਨ ਦੀ ਨਵੀਂ ਫ਼ਿਲਮ 'ਬਣਜਾਰਾ ਦ ਟਰੱਕ ਡਰਾਈਵਰ' 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਬੱਬੂ ਮਾਨ ਦੇ ਨਾਲ ਅਦਾਕਾਰਾ ਸ਼ਰਧਾ ਆਰਿਆ ਨਜ਼ਰ ਆਵੇੇਗੀ।ਫ਼ਿਲਮ ਦਾ ਪੂਰਾ ਨਾਮ 'ਬਣਜਾਰਾ ਦ ਟਰੱਕ ਡਰਾਈਵਰ' ਰੱਖਿਆ ਗਿਆ ਹੈ।ਜਿਸਨੂੰ ਓਹਰੀ ਪ੍ਰੋਡਕਸਨ ਦੇ ਬੈਨਰ ਹੇਂਠ ਬਣਾਇਆ ਗਿਆ ਹੈ।ਇਸ ਫ਼ਿਲਮ ਦੇ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਰੁਕਦਾ ਕਿਤੇ ਨਾ ਝੁਕਦਾ ਕਿਤੇ ਨਾ ਬਣਜਾਰੇ ਦਾ ਰਸਤਾ ਮੁੱਕਦਾ ਕਿਤੇ ਨਾ। https://youtu.be/CYjH3zRp9fQ -PTCNews


Top News view more...

Latest News view more...

PTC NETWORK