Tue, Apr 23, 2024
Whatsapp

ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ  

Written by  Shanker Badra -- March 26th 2021 12:44 PM
ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ  

ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ  

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਚਲ ਰਹੇ ਸੰਘਰਸ਼ ਦੌਰਾਨ ਦਿੱਲੀ ਵਿਖੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਇਕ ਕਿਸਾਨ ਦਾ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਕਿਸਾਨ ਦਾ ਅੱਧਾ ਸਿਰ ਵੱਢਿਆ ਹੋਣ ਕਾਰਨ ਕਤਲ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ।ਕਿਸਾਨ ਹਾਕਮ ਸਿੰਘ ਪੁੱਤਰ ਛੋਟਾ ਸਿੰਘ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਵਰਕਰ ਸੀ। [caption id="attachment_484194" align="aligncenter" width="300"]Punjab farmer dies at Tikri border during Kisan Morcha ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ[/caption] ਮਿਲੀ ਜਾਣਕਾਰੀ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ ਦੇ ਕਾਰਕੁਨ ਇਸ ਕਿਸਾਨ ਦੀ ਬਹਾਦਰਗੜ (ਟਿਕਰੀ ਬਾਰਡਰ) ਉਪਰ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦਾ ਸਿਰ ਕਿਸੇ ਤੇਜ਼ਧਾਰ ਚੀਜ਼ ਨਾਲ ਵੱਢਿਆ ਹੋਇਆ ਸੀ ,ਜਿਸ ਤੋਂ ਕਤਲ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਹਾਕਮ ਸਿੰਘ ਦੀ ਮ੍ਰਿਤਕ ਦੇਹ ਨੂੰ ਬਹਾਦਰਗੜ ਦੇ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। [caption id="attachment_484195" align="aligncenter" width="300"]Punjab farmer dies at Tikri border during Kisan Morcha ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ[/caption] ਪਿੰਡ ਵਾਸੀਆਂ ਅਨੁਸਾਰ ਅਜੇ ਤੱਕ ਕਤਲ ਦਾ ਕਾਰਨ ਸਾਹਮਣੇ ਨਹੀ ਆਇਆ ਪਰ ਪਿੰਡੋ ਕਈ ਵਿਅਕਤੀ ਉਕਤ ਘਟਨਾ ਦਾ ਪਤਾ ਲੱਗਣ ਤੋ ਬਾਅਦ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ। ਪਿੰਡ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਬੱਲੋ ਨੇ ਕਿਹਾ ਕਿ ਉਕਤ ਕਿਸਾਨ ਲਗਾਤਾਰ ਅੰਦੋਲਣ ਵਿਚ ਹਿੱਸਾ ਲੈਣ ਲਈ ਦਿੱਲੀ ਹੱਦਾਂ ਉਪਰ ਰਿਹਾ ਹੈ ਪਰ ਉਕਤ ਘਟਲਾ ਕਿਵੇ ਵਾਪਰੀ ਅਜੇ ਤੱਕ ਕੋਈ ਵੇਰਵੇ ਸਾਹਮਣੇ ਨਹੀ ਆਏ। [caption id="attachment_484191" align="aligncenter" width="300"]Punjab farmer dies at Tikri border during Kisan Morcha ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ[/caption] ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਅਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।ਭਾਕਿਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਹਾਕਮ ਸਿੰਘ ਦੀ ਦੇਹ ਬਹਾਦਰਗੜ ਵਿਖੇ ਨਵੇਂ ਬਣ ਰਹੇ ਬੱਸ ਅੱਡੇ ਦੇ ਪਿੱਛਿਓਂ ਮਿਲੀ ਹੈ। ਉਨਾਂ ਦੱਸਿਆ ਕਿ ਹਾਕਮ ਸਿੰਘ ਦਾ ਅੱਧਾ ਸਿਰ ਵੱਢਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਲਈ ਰਵਾਨਾ ਹੋ ਗਏ ਹਨ। [caption id="attachment_484190" align="aligncenter" width="300"]Punjab farmer dies at Tikri border during Kisan Morcha ਕਿਸਾਨ ਦੀ ਟਿਕਰੀ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਮੌਤ, ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ[/caption] ਹਾਕਮ ਸਿੰਘ ਦੇ ਮ੍ਰਿਤਕ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਉਸ ਦੇ ਗਲੇ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਜੇ ਕਿਸੇ ਦੇ ਵੀ ਖਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ। ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਇਹ ਕਤਲ ਦਾ ਮਾਮਲਾ ਲੱਗਦਾ ਹੈ। ਹਲਾਂਕਿ ਮੌਤ ਦੀ ਅਸਲ ਵਜ੍ਹਾ ਪੋਸਟਮਾਰਟਮ ਤੋਂ ਬਆਦ ਹੀ ਸਾਫ਼ ਹੋ ਹੋਵੇਗੀ। -PTCNews


Top News view more...

Latest News view more...