ਤਿਉਹਾਰਾਂ ਦੇ ਦਿਨ ਨੇੜੇ ਆਉਣ 'ਤੇ ਮਿਲਾਵਟ ਸ਼ੁਰੂ ,ਸਿਹਤ ਵਿਭਾਗ ਨੇ ਕਈ ਦੁਕਾਨਾਂ 'ਤੇ ਕੀਤੀ ਛਾਪੇਮਾਰੀ
ਤਿਉਹਾਰਾਂ ਦੇ ਦਿਨ ਨੇੜੇ ਆਉਣ 'ਤੇ ਮਿਲਾਵਟ ਸ਼ੁਰੂ ,ਸਿਹਤ ਵਿਭਾਗ ਨੇ ਕਈ ਦੁਕਾਨਾਂ 'ਤੇ ਕੀਤੀ ਛਾਪੇਮਾਰੀ[/caption]
ਸਿਹਤ ਵਿਭਾਗ ਵੱਲੋਂ ਲੁਧਿਆਣਾ ਦੇ ਸ਼ਾਮ ਨਗਰ ਸਥਿਤ ਇੱਕ ਫੂਡ ਬਿਜ਼ਨਜ਼ ਅਪਰੇਟਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਘਰ ਵਿੱਚੋਂ 47 ਪੀਪੇ ਰਿਫਾਈਂਡ ਆਇਲ, ਕੁਝ ਖਾਲੀ ਰਿਫਾਈਂਡ ਆਇਲ ਦੇ ਪੀਪੇ ਅਤੇ ਇੱਕ ਪੇਟੀ ਰਿਫਾਈਂਡ ਆਇਲ ਦੇ ਪੈਕਟਾਂ ਦੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਇੱਕ ਭੱਠੀ, ਇਲੈਕਟ੍ਰਾਨਿਕ ਰੌਡ, ਸਿਲੰਡਰ ਅਤੇ ਕੁਝ ਹੋਰ ਸ਼ੱਕੀ ਸਮਾਨ ਵੀ ਸਿਹਤ ਵਿਭਾਗ ਵੱਲੋਂ ਬਰਾਮਦ ਕੀਤਾ ਗਿਆ।
[caption id="attachment_346375" align="aligncenter" width="300"]
ਤਿਉਹਾਰਾਂ ਦੇ ਦਿਨ ਨੇੜੇ ਆਉਣ 'ਤੇ ਮਿਲਾਵਟ ਸ਼ੁਰੂ ,ਸਿਹਤ ਵਿਭਾਗ ਨੇ ਕਈ ਦੁਕਾਨਾਂ 'ਤੇ ਕੀਤੀ ਛਾਪੇਮਾਰੀ[/caption]
ਇਸ ਦੌਰਾਨ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਨੇ ਦੱਸਿਆ ਕਿ ਘਰ ਵਿੱਚੋਂ ਮਿਲੇ ਘਿਓ ਦੇ ਸੈਂਮਪਲਜ਼ ਲਏ ਗਏ ਹਨ ਕਿਉਂਕਿ ਘਿਓ ਦੀ ਸ਼ੁੱਧਤਾ ਤੇ ਉਹਨਾਂ ਨੂੰ ਸ਼ੱਕ ਸੀ ਅਤੇ ਘਿਓ ਦੇ ਕੋਲ ਹੀ ਰਿਫਾਈਂਡ ਆਇਲ ਦੇ ਪੈਕਟ ਵੀ ਬਰਾਮਦ ਹੋਏ ਹਨ। ਡੀ.ਐਚ.ਓ ਅਨੁਸਾਰ ਇਸ ਤੋਂ ਪਹਿਲਾ ਉਹਨਾਂ ਨੇ ਲੱਕੜ ਬਜ਼ਾਰ ਸਥਿਤ ਇੱਕ ਦੁਕਾਨ ਵਿੱਚ ਵੀ ਛਾਪੇਮਾਰੀ ਕੀਤੀ ਗਈ ਸੀ।
-PTCNews