Mon, Dec 22, 2025
Whatsapp

ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲੀ ਸਰਕਾਰ ਖੁਦ ਲਵੇਗੀ 7-8 ਹਜ਼ਾਰ ਕਰੋੜ ਦਾ ਕਰਜ਼ਾ!

Reported by:  PTC News Desk  Edited by:  Joshi -- January 21st 2018 09:55 AM -- Updated: June 26th 2018 12:06 PM
ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲੀ ਸਰਕਾਰ ਖੁਦ ਲਵੇਗੀ 7-8 ਹਜ਼ਾਰ ਕਰੋੜ ਦਾ ਕਰਜ਼ਾ!

ਕਰਜ਼ਾ ਮੁਆਫੀ ਦਾ ਵਾਅਦਾ ਕਰਨ ਵਾਲੀ ਸਰਕਾਰ ਖੁਦ ਲਵੇਗੀ 7-8 ਹਜ਼ਾਰ ਕਰੋੜ ਦਾ ਕਰਜ਼ਾ!

Punjab Government going to get 7-8 thousand crores debt!: ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਆਫੀ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਨੇ ਅੱਜ ਚਾਹੇ ਸਮੁੱਚਾ ਕਰਜ਼ਾ ਮੁਆਫੀ ਤੋਂ ਇਹ ਕਹਿ ਕੇ ਆਪਣੇ ਹੱਥ ਖੜ੍ਹੇ ਕਰ ਲਏ ਹਨ ਕਿ ਸੂਬੇ ਦੀ ਆਰਥਿਕ ਮੰਦਹਾਲੀ ਕਾਰਨ ਕਿਸਾਨਾਂ ਨੂੰ ਅਜੇ ਕੁਝ ਦੇਰ ਹੋਰ ਕਰਜ਼ੇ ਦੇ ਬੋਝ ਹੇਠਾਂ ਜ਼ਿੰਦਗੀ ਬਸਰ ਕਰਨੀ ਪਵੇਗੀ, ਪਰ ਹੁਣ ਉਹੀ ਸਰਕਾਰ ਖੁਦ ਕਰਜ਼ਾ ਲੈਣ ਦੀ ਤਿਆਰੀ 'ਚ ਹੈ। Punjab Government going to get 7-8 thousand crores debt!ਦਰਅਸਲ, ਸੂਤਰਾਂ ਮੁਤਾਬਕ, ਪੰਜਾਬ ਦੀ ਆਰਥਿਕ ਹਾਲਤ 'ਚ ਸੁਧਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ 7-8 ਹਜ਼ਾਰ ਕਰੋੜ ਦਾ ਕਰਜ਼ਾ ਲਏ ਜਾਣ ਦੀ ਤਿਆਰੀ ਚੱਲ ਰਹੀ ਹੈ। Punjab Government going to get 7-8 thousand crores debt!: ਇਹ ਕਰਜ਼ਾ 35 ਸਾਲਾਂ 'ਚ ਮੋੜਨਾ ਪਵੇਗਾ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ, ਵੱਲੋਂ ਇਸ ਕਰਜ਼ੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਉਹ ਪੰਜਾਬ ਨੂੰ ਕਰਜ਼ਾ ਦੇਣ ਲਈ ਰਾਜ਼ੀ ਹੋ ਗਿਆ ਹੈ। ਦਰਅਸਲ, ਕੇਂਦਰੀ ਸਰਕਾਰ ਵੱਲੋਂ ਚੱਲ ਰਹੇ ਪ੍ਰਾਜੈਕਟਾਂ 'ਚ ਜਿਵੇਂ ਕਿ ਅੰਮ੍ਰਿਤ, ਸਮਾਰਟ ਸਿਟੀ ਪ੍ਰਾਜੈਕਟ, ਅਤੇ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ ਕੇਂਦਰ ਕਰੋੜਾਂ ਦੀ ਗ੍ਰਾਂਟ ਸਬੇ ਨੂੰ ਤਾਂ ਦਵੇਗੀ ਹੀ, ਪਰ ਇਸ ਲਈ ਸੂਬੇ ਨੂੰ ਆਪਣੇ ਹਿੱਸੇ ਦੀ ਗ੍ਰਾਂਟ ਵੀ ਦੇਣੀ ਹੁੰਦੀ ਹੈ, ਜਿਸ ਲਈ ਸਰਕਾਰ ਮੁਤਾਬਕ ਸੂਬੇ ਕੋਲ ਲੋੜੀਂਦੀ ਰਕਮ ਨਹੀਂ ਹੈ। 7-8 ਹਜ਼ਾਰ ਕਰੋੜ ਦੇ ਖਰਚੇ ਵਾਲੇ ਇਹਨਾਂ ਪ੍ਰਾਜੈਕਟਾਂ ਲਈ ਸਰਕਾਰ ਬੈਂਕ ਤੋਂ ਕਰਜ਼ਾ ਲਵੇਗੀ ਜਿਸ 'ਤੇ ਅਨੁਮਾਨਿਤ 3-4 ਫੀਸਦੀ ਵਿਆਜ਼ ਲੱਗੇਗਾ ਅਤੇ ਇਹ ਕਰਜ਼ਾ ਮੋੜਣ ਲਈ ਸਰਕਾਰ ਨੂੰ 35 ਸਾਲ ਦਾ ਸਮਾਂ ਦਿੱਤਾ ਜਾਵੇਗਾ। Punjab Government going to get 7-8 thousand crores debt!Punjab Government going to get 7-8 thousand crores debt!: ਦੱਸ ਦੇਈਏ ਕਿ ਸਰਕਾਰ ਵੱਲੋਂ ਜੀ ਅੱਜ ਇੱਕ ਪ੍ਰੈਸ ਨੋ ਨੇ ਪਹਿਲਾਂ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਲਿਆ ਦਿੱਤੀ ਹੈ ਕਿਉਂਕਿ ਅੱਜ ਕੈਪਟਨ ਵੱਲੋਂ ਕਿਸਾਨਾਂ ਨੂੰ ਸੰਘਰਸ਼ ਤਿਆਗਣ ਦੀ ਅਪੀਲ ਕਰਦਿਆਂ ਸਮੁੱਚਾ ਕਰਜ਼ਾ ਮੁਆਫੀ ਦੀ ਅਸਮਰੱਥਤਾ ਲਈ ਸੂਬੇ ਦੀ ਆਰਥਿਕ ਮੰਦੀ ਹਾਲਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। —PTC News


Top News view more...

Latest News view more...

PTC NETWORK
PTC NETWORK