Mon, Apr 29, 2024
Whatsapp

ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ

Written by  Shanker Badra -- June 21st 2019 07:08 PM
ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ:ਚੰਡੀਗੜ੍ਹ : : ਪੰਜਾਬ ਸਰਕਾਰ ਨੇ ਸਿਹਤ ਵਿਭਾਗ 'ਚ ਵੱਡਾ ਫੇਰਬਦਲ ਕੀਤਾ ਹੈ।ਇਸ ਦੌਰਾਨ 8 ਸਿਵਲ ਸਰਜਨ ਸਮੇਤ 13 ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਡਾਇਰੈਕਟਰਾਂ/ਸਿਵਲ ਸਰਜਨਾਂ ਅਤੇ ਮੈਡੀਕਲ ਸੁਪਰਡੈਂਟਾਂ ਦੀਆਂ ਬਦਲੀਆਂ ਅਤੇ ਅਡਜਸਟਮੈਂਟਾਂ ਕੀਤੀਆਂ ਗਈਆਂ ਹਨ। [caption id="attachment_309730" align="aligncenter" width="300"]Punjab government transferred 13 officials including 8 civil surgeons
ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ[/caption] ਇਨ੍ਹਾਂ ਬਦਲੀਆਂ ਸਬੰਧੀ ਵਿਭਾਗ ਵਲੋਂ ਵਧੀਕ ਮੁੱਖ ਸਕੱਤਰ ਪੰਜਾਬ ਸਤੀਸ਼ ਚੰਦਰਾ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਡਾ. ਮਨਜੀਤ ਸਿੰਘ ਸਿਵਲ ਸਰਜਨ ਨੂੰ ਸੰਗਰੂਰ ਤੋਂ ਸਿਵਲ ਸਰਜਨ ਮੋਹਾਲੀ, ਡਾ. ਐੱਨ.ਕੇ. ਅਗਰਵਾਲ ਨੂੰ ਸਿਵਲ ਸਰਜਨ ਮੋਹਾਲੀ ਤੋਂ ਡਿਪਟੀ ਡਾਇਰੈਕਟਰ ਡੀਐੱਚਐੱਸ ਆਫਿਸ ਚੰਡੀਗੜ੍ਹ, ਡਾ. ਜਸਮੀਤ ਕੌਰ ਬਾਵਾ ਨੂੰ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਤੋਂ ਸਿਵਲ ਸਰਜਨ ਕਪੂਰਥਲਾ, ਡਾ. ਰਾਕੇਸ਼ ਕੁਮਾਰ ਨੂੰ ਸਿਵਲ ਸਰਜਨ ਜਲੰਧਰ ਤੋਂ ਸਿਵਲ ਸਰਜਨ ਲੁਧਿਆਣਾ, ਡਾ. ਗੁਰਿੰਦਰ ਕੌਰ ਚਾਵਲਾ ਨੂੰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਤੋਂ ਸਿਵਲ ਸਰਜਨ ਜਲੰਧਰ, ਡਾ. ਮਨਦੀਪ ਕੌਰ ਨੂੰ ਡਿਪਟੀ ਡਾਇਰੈਕਟਰ ਤੋਂ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ, ਡਾ. ਜਸਬੀਰ ਸਿੰਘ ਨੂੰ ਡਿਪਟੀ ਡਾਇਰੈਕਟਰ ਤੋਂ ਸਿਵਲ ਸਰਜਨ ਹੁਸ਼ਿਆਰਪੁਰ ਲਈ ਤਬਾਦਲਾ ਕੀਤਾ ਗਿਆ ਹੈ। [caption id="attachment_309732" align="aligncenter" width="300"]Punjab government transferred 13 officials including 8 civil surgeons
ਪੰਜਾਬ ਸਰਕਾਰ ਵੱਲੋਂ 8 ਸਿਵਲ ਸਰਜਨਾਂ ਸਮੇਤ 13 ਅਧਿਕਾਰੀਆਂ ਦਾ ਤਬਾਦਲਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :AN-32 ਜਹਾਜ਼ ਕ੍ਰੈਸ਼ : ਸ਼ਹੀਦ ਮੋਹਿਤ ਗਰਗ ਦਾ ਸਮਾਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ ਇਸ ਤੋਂ ਇਲਾਵਾ ਡਾ. ਰੁਪਿੰਦਰ ਕੌਰ ਨੂੰ ਪਦਉੱਨਤ ਉਪਰੰਤ ਡਿਪਟੀ ਡਾਇਰੈਕਟਰ ਦਫ਼ਤਰ ਚੰਡੀਗੜ੍ਹ, ਡਾ. ਗੁਰਸ਼ਰਨ ਸਿੰਘ ਨੂੰ ਪਦਉੱਨਤ ਉਪਰੰਤ ਸਿਵਲ ਸਰਜਨ ਸੰਗਰੂਰ, ਡਾ. ਨੈਨਾ ਸਲਾਥੀਆ ਨੂੰ ਸਿਵਲ ਸਰਜਨ ਪਠਾਨਕੋਟ ਤੋਂ ਮੈਡੀਕਲ ਸੁਪਰਡੈਂਟ ਈ.ਐੱਸ.ਆਈ. ਹਸਪਤਾਲ ਅੰਮ੍ਰਿਤਸਰ, ਡਾ. ਹਰਜਿੰਦਰਪਾਲ ਸਿੰਘ ਨੂੰ ਪਦਉੱਨਤ ਹੋਣ ਉਪਰੰਤ ਸਿਵਲ ਸਰਜਨ ਪਠਾਨਕੋਟ, ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੂੰ ਪ੍ਰਿੰਸੀਪਲ ਰਾਜ ਸਿਹਤ ਭਲਾਈ ਸਿਖਲਾਈ ਕੇਂਦਰ ਮੋਹਾਲੀ ਤੋਂ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ. ਗੁਰਮਿੰਦਰ ਸਿੰਘ ਮਹਿਮੀ ਨੂੰ ਡਿਪਟੀ ਡਾਇਰੈਕਟਰ ਡੀਐੱਚਐੱਸ ਆਫਿਸ ਚੰਡੀਗੜ੍ਹ ਨਾਲ ਸੂਬਾ ਸਿਹਤ ਤੇ ਕਲਿਆਣ ਸਿਖਲਾਈ ਕੇਂਦਰ ਦਾ ਹੋਰ ਚਾਰਜ ਸੌਂਪਣ ਦੇ ਹੁਕਮ ਜਾਰੀ ਕੀਤੇ ਗਏ ਉਨ੍ਹਾਂ ਜਲਦ ਪ੍ਰਭਾਵ ਤੋਂ ਹੁਕਮਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। -PTCNews


Top News view more...

Latest News view more...