ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ:ਲੁਧਿਆਣਾ : ਪੰਜਾਬ ਦੇ ਦੋ ਉੱਘੇ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਨੂੰ ਲੋਹੜੀ ਮੇਲੇ 'ਤੇ ਸਨਮਾਨਿਤ ਕੀਤਾ ਜਾਵੇਗਾ।
[caption id="attachment_237640" align="aligncenter" width="300"]
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption]
ਇਸ ਦੌਰਾਨ ਉੱਘੇ ਲੋਕ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਨੂੰ ਬਾਬਾ ਬੁੱਲ੍ਹੇਸ਼ਾਹ ਪੁਰਸਕਾਰ ਅਤੇ ਰਣਜੀਤ ਬਾਵਾ ਨੂੰ ਉਸਤਾਦ ਲਾਲ ਚੰਦ ਯਮਲਾਜੱਟ ਪੁਰਸਕਾਰ ਨਾਲ ਮੰਡੀ ਮੁੱਲਾਂਪੁਰ (ਲੁਧਿਆਣਾ) ਵਿਖੇ ਧੀਆਂ ਦੇ ਗੋਲਡਨ ਜੁਬਲੀ ਲੋਹੜੀ ਮੇਲੇ 'ਤੇ ਸਨਮਾਨ ਕੀਤਾ ਜਾਵੇਗਾ।
[caption id="attachment_237642" align="aligncenter" width="300"] ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption]
ਇਹ ਸਬੰਧੀ ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਕੇ.ਕੇ ਬਾਵਾ, ਪ੍ਰਧਾਨ ਲਵਲੀ ਰਾਜੀਵ ਕੁਮਾਰ ਤੇ ਕਨਵੀਨਰ ਰਵਿੰਦਰ ਰੰਗੂਵਾਲ ਨੇ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਵੱਖ -ਵੱਖ ਖੇਤਰ ਦੀਆਂ ਤਿੰਨ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
[caption id="attachment_237726" align="alignnone" width="300"]
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ[/caption]
ਇਸ ਮੇਲੇ ਵਿੱਚ ਹਰ ਸਾਲ 21 ਲੋੜਵੰਦ ਪਰਿਵਾਰਾਂ ਦੀਆਂ ਨਵਜੰਮੀਆਂ ਧੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ।ਇਸ ਮੇਲੇ 'ਚ ਅਨੇਕਾਂ ਲੋਕ ਗਾਇਕ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ।
-PTCNews