Sat, May 4, 2024
Whatsapp

Punjab Municipal Election 2021 : ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟ ਨਹੀਂ ਹੋਈ ਪੋਲ

Written by  Shanker Badra -- February 14th 2021 09:43 AM
Punjab Municipal Election 2021 : ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟ ਨਹੀਂ ਹੋਈ ਪੋਲ

Punjab Municipal Election 2021 : ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟ ਨਹੀਂ ਹੋਈ ਪੋਲ

ਬਟਾਲਾ : ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਵੋਟਾਂ ਪੈਣ ਦਾ ਕਾਰਜਅੱਜ ਸਵੇਰੇ 08.00 ਵਜੇ ਸ਼ੁਰੂ ਹੋ ਗਿਆ ਅਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਦੇ ਵੋਟਰ ਆਪਣੇ -ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਸਵੇਰੇ ਤੋਂ ਹੀ ਕਤਾਰਾਂ ਵਿੱਚ ਖੜੇ ਹਨ।ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਪੜ੍ਹੋ ਹੋਰ ਖ਼ਬਰਾਂ : ਬਠਿੰਡਾ ਦੇ ਵਾਰਡ ਨੰਬਰ -14 'ਤੇ ਜਾਅਲੀ ਵੋਟ ਪਾਉਣ ਆਏ ਵੋਟਰ ਨੂੰ ਰੰਗੇ ਹੱਥੀਂ ਫੜਿਆ   [caption id="attachment_474691" align="aligncenter" width="700"] Punjab Municipal Election 2021 :  ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟਨਹੀਂ ਹੋਈਪੋਲ[/caption] ਇਸ ਦੌਰਾਨ ਬਟਾਲਾ ਦੇਵਾਰਡ ਨੰਬਰ -32 ਤੇ 71 ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟਪੋਲ ਨਹੀਂ ਹੋਈ ਹੈ। ਓਥੇ ਵੋਟਿੰਗ ਮਸ਼ੀਨ ਵਿੱਚ ਤਕਨੀਕੀ ਖਰਾਬੀ ਕਰਕੇ ਵੋਟਿੰਗ ਦਾ ਕੰਮ ਰੁਕ ਗਿਆ ਹੈ ਅਤੇ ਨਵੀਂ ਵੋਟਿੰਗ ਮਸ਼ੀਨ ਦਾ ਇੰਤਜ਼ਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਬੂਥ ਨੰਬਰ -7 ਦੀ ਮਸ਼ੀਨ ਖਰਾਬ ਹੋਣ ਕਰਕੇ ਇਕ ਘੰਟਾ ਵੋਟਿੰਗ ਬੰਦ ਰਹੀ ਹੈ। ਹੁਣ ਮਸ਼ੀਨ ਬਦਲਣ ਤੋਂ ਬਾਅਦ ਵੋਟਿੰਗ ਮੁੜ ਸ਼ੁਰੂ ਹੋਈ ਹੈ। [caption id="attachment_474689" align="aligncenter" width="700"]Punjab Municipal Election 2021 : Not single vote has been cast at booth number 71 in Batala Punjab Municipal Election 2021 :  ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟਨਹੀਂ ਹੋਈਪੋਲ[/caption] ਖੰਨਾਂ ਦੇ ਵਾਰਡ ਨੰਬਰ 15 ਵਿਚ ਸਵੇਰੇ 8.42 ਵਜੇ ਤਕ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਨਹੀਂ ਹੋ ਸਕੀਆਂ, ਕਿਓਂਕਿ ਬੂਥ ਨੰਬਰ 50 ਦੀ ਵੋਟਿੰਗ ਮਸ਼ੀਨ 13 ਫਰਵਰੀ ਦੀ ਤਰੀਕ ਵਿਖਾ ਰਹੀ ਹੈ। ਇਸ ਕਾਰਨ ਅਕਾਲੀ ਉਮੀਦਵਾਰ ਬਲਜੀਤ ਕੌਰ ਦੇ ਪਤੀ ਸਾਬਕਾ ਕੌਂਸਲਰ ਪ੍ਰਤਾਪ ਸਿੰਘ ਜੋਤੀ ਅਤੇ ਅਕਾਲੀ ਦਲ ਦੇ ਰਾਜਸਥਾਨ ਸਟੇਟ ਦੇ ਸਹਾਇਕ ਇੰਚਾਰਜ ਰਣਜੀਤ ਸਿੰਘ ਖੰਨਾ ਨੇ ਕਿਹਾ ਕਿ ਪ੍ਰਸਾਸ਼ਨ ਜਾਣ ਬੁਝ ਕੇ ਲਾਪਰਵਾਹੀ ਵਿਖਾ ਰਿਹਾ ਹੈ। ਇਸ ਮੌਕੇ ਅਕਾਲੀ ਵਰਕਰਾਂ ਨੇ ਨਾਅਰੇਬਾਜ਼ੀ ਵੀ ਕੀਤੀ। [caption id="attachment_474687" align="aligncenter" width="700"]Punjab Municipal Election 2021 : Not single vote has been cast at booth number 71 in Batala Punjab Municipal Election 2021 :  ਬਟਾਲਾ ਦੇ 71-ਨੰਬਰ ਬੂਥ 'ਤੇ ਅਜੇ ਤੱਕ ਇਕ ਵੀ ਵੋਟਨਹੀਂ ਹੋਈਪੋਲ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈਣ ਦਾ ਕਾਰਜ ਸ਼ੁਰੂ ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਨਗਰ ਨਿਗਮ ਚੋਣਾਂ ਲਈ ਕੁੱਲ 9,222 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਚੋਣਾਂ ' ਚ 2,832 ਆਜ਼ਾਦ ਉਮੀਦਵਾਰ , 2037 ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਹਨ। ਜਦੋਂਕਿ ਚੋਣਾਂ 'ਚ 1569 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ 1,003 ਉਮੀਦਵਾਰ ਖੜ੍ਹੇ ਕੀਤੇ ਹਨ। ਉਧਰ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ ) ਨੇ 1,606 ਉਮੀਦਵਾਰ ਮੈਦਾਨ 'ਚ ਉਤਾਰੇ ਹਨ। -PTCNews


Top News view more...

Latest News view more...