ਮੁੱਖ ਖਬਰਾਂ

ਪੰਜਾਬ ਪੁਲਿਸ ਅਤੇ ਗੁਜਰਾਤ ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 75 ਕਿੱਲੋ ਹੈਰੋਇਨ ਬਰਾਮਦ

By Pardeep Singh -- July 12, 2022 3:58 pm

ਚੰਡੀਗੜ੍ਹ: ਪੰਜਾਬ ਪੁਲਿਸ ਅਤੇ ਗੁਜਰਾਤ ATS  ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ 75 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ATS ਨੂੰ ਪੰਜਾਬ ਪੁਲਿਸ ਵਲੋਂ ਸੂਚਨਾ ਮਿਲੀ ਸੀ ਕਿ ਸੋਮਵਾਰ ਦੇਰ ਸ਼ਾਮ ਕੱਛ ਦੇ ਮੁੰਦਰਾ ਸੀਐਫਐਸ ਉੱਤੇ ਕੰਟੇਨਰ ਪਹੁੰਚਿਆ ਹੈ। ਇਸ ਤੋਂ ਬਾਅਦ ਏਟੀਐਸ ਨੇ ਕਾਰਵਾਈ ਕਰਦੇ ਹੋਏ 75 ਕਿਲੋ ਹੈਰੋਇਨ ਬਰਾਮਦ ਕੀਤੀ।

ਪੰਜਾਬ ਦੇ ਡੀਜੀਪੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਇਸ ਬਾਰੇ ਪੰਜਾਬ ਦੇ ਡੀਜੀਪੀ  ਗੌਰਵ ਯਾਦਵ ਦਾ ਕਹਿਣਾ ਹੈ ਕਿ ਮੁੰਦਰਾ ਬੰਦਰਗਾਹ 'ਤੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਹੈਰੋਇਨ ਛੁਪਾਏ ਜਾਣ ਬਾਰੇ ਇੱਕ ਇਨਪੁਟ ਉਤੇ ਪੰਜਾਬ ਪੁਲਿਸ ਦੁਆਰਾ ਗੁਜਰਾਤ ਏਟੀਐਸ ਨਾਲ ਸਾਂਝਾ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਡੀਜੀਪੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਕਪੜਿਆਂ ਦੀ ਆੜ੍ਹ ਵਿੱਚ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਸੀ। ਇਸ ਬਾਰੇ ਏਟੀਐਸ ਅਧਿਕਾਰੀ ਨੇ ਦੱਸਿਆ ਕਿ ਮੁੰਦਰਾ ਬੰਦਰਗਾਹ ਉੱਤੇ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਲਈ ਅਭਿਆਨ ਜਾਰੀ ਹੈ। ਉਨ੍ਹਾ੍ਂ ਦਾ ਕਹਿਣਾ ਹੈ ਕਿ ਹੈਰੋਇਨ ਦੀ ਬਰਾਮਦੀ ਤੋਂ ਬਾਅਦ ਪੁਲਿਸ ਹੋਰ ਜ਼ਿਆਦਾ ਮੁਸਤੈਦ ਹੋ ਗਈ ਹੈ।

ਇਹ ਵੀ ਪੜ੍ਹੋ:ਬੱਸ ਸਰਵਿਸ ਸ਼ੁਰੂ ਹੋਣ ਦੇ 25 ਦਿਨਾਂ ਦੇ ਅੰਦਰ ਕਰੀਬ 17,500 ਸਵਾਰੀਆਂ ਨੇ ਦਿੱਲੀ ਹਵਾਈ ਅੱਡੇ ਤੱਕ ਕੀਤਾ ਸਫ਼ਰ: ਭੁੱਲਰ

-PTC News

  • Share