Advertisment

ਜਾਣੋ, ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ ਕੁਝ ਅਹਿਮ ਗੱਲਾਂ !!

author-image
Jashan A
Updated On
New Update
ਜਾਣੋ, ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ ਕੁਝ ਅਹਿਮ ਗੱਲਾਂ !!
Advertisment
ਜਾਣੋ, ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ ਕੁਝ ਅਹਿਮ ਗੱਲਾਂ !!,ਚੰਡੀਗੜ੍ਹ: ਬੀਤੇ ਦਿਨ ਹੀ ਪੰਜਾਬ ਪੁਲਿਸ ਦੇ ਨਵੇਂ ਚੁਣੇ ਗਏ ਡੀਜੀਪੀ ਦਿਨਕਰ ਗੁਪਤਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।ਪੰਜਾਬ ਸਰਕਾਰ ਵਲੋਂ ਯੂ.ਪੀ.ਐੱਸ.ਸੀ ਦੀ ਪੈਨੇਲ ਲਿਸਟ ਮੁਤਾਬਕ ਵੀਰਵਾਰ ਨੂੰ ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਹੈ। ਗੁਪਤਾ ਸਾਲ 1987 ਬੈੱਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਦੱਸ ਦੇਈਏ ਕਿ ਆਈ. ਪੀ. ਐੱਸ. ਅਧਿਕਾਰੀ ਵਜੋਂ ਉਨ੍ਹਾਂ ਦਾ ਅਕਸ ਬੇਦਾਗ ਹੈ। Dinkar Gupta ਜਾਣੋ, ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ ਕੁਝ ਅਹਿਮ ਗੱਲਾਂ !! ਇਸ ਤੋਂ ਪਹਿਲਾਂ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਰਹਿ ਚੁੱਕੇ ਹਨ, ਡੈਪੂਟੇਸ਼ਨ 'ਤੇ ਜੂਨ 2004 ਤੋਂ ਜੁਲਾਈ 2012 ਤਕ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਡੈਪੂਟੇਸ਼ਨ ਉਤੇ ਰਹੇ।ਗੁਪਤਾ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰਰਿਸਟ ਸਕਵੈਡ ਅਤੇ ਆਰਗੇਨਾਇਜਡ ਕ੍ਰਾਇਮ ਕੰਟਰੋਲ ਯੂਨੀਟ ਵਿਚ ਕੰਮ ਕਰ ਚੁੱਕੇ ਹਨ। ਪੰਜਾਬ ਵਿਚ ਅੱਤਵਾਦ ਦੇ ਸਮੇਂ ਦੌਰਾਨ ਗੁਪਤਾ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਬਤੌਰ ਐੱਸ. ਐੱਸ. ਪੀ. ਸੇਵਾਵਾ ਨਿਭਾ ਚੁੱਕੇ ਹਨ। Dinkar Gupta ਜਾਣੋ, ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ ਕੁਝ ਅਹਿਮ ਗੱਲਾਂ !! ਦਿਨਕਰ ਗੁਪਤਾ ਨੂੰ 1992 ’ਚ ਬਹਾਦਰੀ ਲਈ ਪੁਲਸ ਮੈਡਲ, 1994 ਵਿਚ ਬੇਮਿਸਾਲ ਹਿੰਮਤ ਵਿਖਾਉਣ ਲਈ ਬਾਰ-ਟੂ ਪੁਲਸ ਮੈਡਲ ਦਿੱਤਾ ਗਿਆ। 2010 'ਚ ਉਨ੍ਹਾਂ ਨੂੰ ਵਧੀਆ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਪ੍ਰਦਾਨ ਕੀਤਾ ਗਿਆ। -PTC News-
punjab-news punjabi-news latest-punjabi-news news-in-punjabi latest-punjab-police-news dgp-dinkar-gupta
Advertisment

Stay updated with the latest news headlines.

Follow us:
Advertisment