ਪੰਜਾਬ 'ਚ 14-15 ਮਾਰਚ ਨੂੰ ਪੈ ਸਕਦੈ ਮੀਂਹ, ਕਿਸਾਨਾਂ ਲਈ ਹੋਵੇਗਾ ਲਾਹੇਵੰਦ: ਮੌਸਮ ਵਿਭਾਗ

By Jashan A - March 11, 2019 1:03 pm

ਪੰਜਾਬ 'ਚ 14-15 ਮਾਰਚ ਨੂੰ ਪੈ ਸਕਦੈ ਮੀਂਹ, ਕਿਸਾਨਾਂ ਲਈ ਹੋਵੇਗਾ ਲਾਹੇਵੰਦ:ਮੌਸਮ ਵਿਭਾਗ,ਲੁਧਿਆਣਾ: ਪੰਜਾਬ ‘ਚ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ, ਅੱਜ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਪੈ ਰਹੇ ਮੀਂਹ ਕਾਰਨ ਠੰਡ ਨੇ ਸੂਬੇ ਭਰ ‘ਚ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤੇਜ਼ ਹਵਾਵਾਂ ਤੇ ਬੂੰਦਾਬਾਦੀ ਹੋ ਰਹੀ ਹੈ।

ਖਾਸ ਕਰਕੇ ਲੁਧਿਆਣਾ ਦੇ 'ਚ ਸਵੇਰ ਤੋਂ ਹੀ ਮੌਸਮ ਕਾਫੀ ਖੁਸ਼ਨੁਮਾ ਬਣਿਆ ਹੋਇਆ ਹੈ। ਤੇਜ਼ ਹਵਾਵਾਂ ਦੇ ਨਾਲ ਬੂੰਦਾਬਾਦੀ ਵੀ ਹੋ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੀ 14-15 ਮਾਰਚ ਨੂੰ ਮੁੜ ਤੋਂ ਮੀਂਹ ਪੈ ਸਕਦਾ ਹੈ।

ਸੂਬਾ ਵਾਸੀਆਂ ਨੂੰ ਫਿਲਹਾਲ ਕੁਝ ਦਿਨ ਹੋਰ ਠੰਡ ਦਾ ਸਾਹਮਣਾ ਕਰਨਾ ਹੋਵੇਗਾ। ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦੀ ਸਾਬਿਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਨੂੰ ਫਿਲਹਾਲ ਪਾਣੀ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਹਦਾਇਤਾਂ ਨੇ ਕਿ ਉਹ ਇੱਕ ਹਫ਼ਤੇ ਤੱਕ ਆਪਣੀ ਫ਼ਸਲ ਨੂੰ ਪਾਣੀ ਨਾ ਲਾਉਣ ਕਿਉਂਕਿ ਮੀਂਹ ਪੈ ਸਕਦਾ ਹੈ।

-PTC News

adv-img
adv-img