ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ
ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ:ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ।ਇਸ ਗੱਲ ਦੀ ਪੁਸ਼ਟੀ ਰਾਣਾ ਰਣਬੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ।ਉਨ੍ਹਾਂ ਦੇ ਪਿਤਾ ਦੀ ਉਮਰ 75 ਸਾਲ ਦੀ ਸੀ।ਉਨ੍ਹਾਂ ਦਾ ਦਿਹਾਂਤ ਕੱਲ ਰਾਤ ਧੂਰੀ ਕਸਬੇ 'ਚ ਹੋਇਆ।ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਰਾਣਾ ਰਣਬੀਰ ਪਾਲੀਵੁੱਡ 'ਚ 'ਸ਼ੈਂਪੀ' ਨਾਂ ਨਾਲ ਮਸ਼ਹੂਰ ਹੋਏ ਹਨ।ਰਾਣਾ ਰਣਬੀਰ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਸ਼ਾਮਲ ਕੀਤਾ ਜਾਂਦਾ ਹੈ,ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ।ਰਾਣਾ ਰਣਬੀਰ ਸਿਨਮਾ ਜਗਤ ਅਤੇ ਥਿਏਟਰ ਦੀ ਦੁਨੀਆਂ ਦਾ ਉੱਘਾ ਹਸਤਾਖਰ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖਣੀ ਦਾ ਲੋਹਾ ਸਮੇਂ ਸਮੇਂ ’ਤੇ ਮਨਵਾਇਆ ਹੈ।ਭਾਵੇਂ ਉਹ ਇੱਕ ਪਾਤਰੀ ਨਾਟਕ ‘ਖੇਤਾਂ ਦਾ ਪੁੱਤ’ ਹੋਵੇ ਜਾਂ ‘ਗੁੱਡ ਮੈਨ ਦੀ ਲਾਲਟੈਨ’ ਜਾਂ ਮਨਮੋਹਨ ਦੀ ਫ਼ਿਲਮ ‘ਕੁੜੀ ਪੰਜਾਬ ਦੀ’ ਹੋਵੇ ਜਾਂ ਪੰਜਾਬੀ ਫ਼ਿਲਮ ਜਗਤ ਵਿੱਚ ਨਿੱਗਰ ਪੈੜਾਂ ਪਾਉਣ ਵਾਲੀ ਫ਼ਿਲਮ ‘ਅਰਦਾਸ’ ਹੋਵੇ।ਇਸ ਦਾ ਕਾਰਨ ਇਹ ਹੈ ਕਿ ਰਾਣਾ ਧੁਰ ਅੰਦਰੋਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੁੜਿਆ ਹੋਇਆ ਸਾਹਿਤਕ ਇਨਸਾਨ ਹੈ,ਇਸੇ ਕਰਕੇ ਉਹ ਲੀਕ ਤੋਂ ਹਟਕੇ ਕੁਝ ਨਾ ਕੁਝ ਨਵਾਂ ਕਰਦਾ ਰਹਿੰਦਾ ਹੈ।ਉਨ੍ਹਾਂ ਨੂੰ ਪਾਲੀਵੁੱਡ 'ਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।ਰਣਬੀਰ ਨੇ ਹੁਣ ਤੱਕ ਰੋਸ਼ਨ ਪ੍ਰਿੰਸ,ਸ਼ੈਰੀ ਮਾਨ ਅਤੇ ਅਮਰਿੰਦਰ ਗਿੱਲ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ। -PTCNews